ਬੀਬੀਆਂ ਦਾ ਟੀ20 ਚੈਲੰਜ : ਹਰਮਨਪ੍ਰੀਤ, ਸਮ੍ਰਿਤੀ ਤੇ ਮਿਤਾਲੀ ਵਿਚਾਲੇ ਹੋਵੇਗੀ ਟੱਕਰ

11/03/2020 7:42:40 PM

ਸ਼ਾਰਜਾਹ– ਭਾਰਤੀ ਬੀਬੀਆਂ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਵਿਚਾਲੇ ਬੁੱਧਵਾਰ ਤੋਂ ਸ਼ੁਰੂ ਵਿਚ ਹੋਣ ਵਾਲੇ ਬੀਬੀਆਂ ਦਾ ਟੀ-20 ਚੈਲੰਜ ਟੂਰਨਾਮੈਂਟ ਵਿਚ ਖਿਤਾਬ ਲਈ ਟੱਕਰ ਹੋਵੇਗੀ।
ਆਈ. ਪੀ. ਐੱਲ. ਪਲੇਅ ਆਫ ਦੇ ਨਾਲ ਬੀਬੀਆਂ ਟੀ-20 ਟੂਰਨਾਮੈਂਟ ਦਾ ਆਯੋਜਨ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕੁਲ 4 ਮੈਚ ਹੋਣਗੇ, ਜਿਹੜੇ 4, 5, 7 ਤੇ 9 ਨਵੰਬਰ ਨੂੰ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿਚ ਤਿੰਨ ਟੀਮਾਂ ਸੁਪਰਨੋਵਾਜ, ਵੇਲੋਸਿਟੀ ਤੇ ਟ੍ਰੇਲਬਲੇਜਰਸ ਹਿੱਸਾ ਲੈ ਰਹੀਆਂ ਹਨ। 4 ਨਵੰਬਰ ਨੂੰ ਸੁਪਰਨੋਵਾਜ ਤੇ ਵੇਲੋਸਿਟੀ, 5 ਨਵੰਬਰ ਨੂੰ ਵੇਲਿਸੋਟੀ ਤੇ ਟ੍ਰੇਲਬਲੇਜਰਸ ਤੇ 7 ਨਵੰਬਰ ਸੁਪਰਨੋਵਾਜ ਤੇ ਟ੍ਰੇਲਬਲੇਜਰਸ ਦਾ ਮੁਕਾਬਲਾ ਹੋਵੇਗਾ । ਫਾਈਨਲ 9 ਨਵੰਬਰ ਨੂੰ ਹੋਵੇਗਾ।
ਇਸ ਟੂਰਨਾਮੈਂਟ ਵਿਚ ਬੀਬੀਆਂ ਭਾਰਤੀ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਤਿੰਨੇ ਟੀਮਾਂ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਹਰਮਨਪ੍ਰੀਤ ਸੁਪਰਨੋਵਾਜ, ਮੰਧਾਨਾ ਟ੍ਰੇਲਬਲੇਜਰਸ ਤੇ ਮਿਤਾਲੀ ਵੇਲੋਸਿਟੀ ਟੀਮ ਦੀ ਕਪਤਾਨੀ ਹੋਵੇਗੀ। ਇਸ ਟੂਰਨਾਮੈਂਟ ਵਿਚ ਭਾਰਤੀ ਬੀਬੀਆਂ ਕ੍ਰਿਕਟਰਾਂ ਤੋਂ ਇਲਾਵਾ ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ, ਵੈਸਟਇੰਡੀਜ਼, ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੀਆਂ ਸਟਾਰ ਬੀਬੀਆਂ ਕ੍ਰਿਕਟਰਾਂ ਵੀ ਸ਼ਾਮਲ ਹਨ।

ਟੂਰਨਾਮੈਂਟ ਦੀਆਂ ਤਿੰਨੇ ਟੀਮਾਂ ਇਸ ਤਰ੍ਹਾਂ ਹੈ-

ਸੁਪਰਨੋਵਾਜ : ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੋਡ੍ਰਿਗਜ਼ (ਉਪ ਕਪਤਾਨ), ਚਾਮਰੀ ਅਟਾਪੱਟੂ, ਪ੍ਰਿਯਾ ਪੂਨੀਆ, ਅਨੁਜਾ ਪਾਟਿਲ, ਰਾਧਾ ਯਾਦਵ, ਤਾਨੀਆ ਭਾਟੀਆ (ਵਿਕਟਕੀਪਰ), ਸ਼ਸ਼ੀਕਲਾ ਸ੍ਰੀਵਰਧਨੇ, ਪੂਨਮ ਯਾਦਵ, ਸ਼ਕੀਰਾ ਸੇਲਮਨ, ਅਰੁੰਧਤੀ ਰੈੱਡੀ, ਪੂਜਾ ਵਸਤਰਕਰ, ਆਯੁਸ਼ੀ ਸੋਨੀ, ਅਯਾਬੇਂਗਾ ਖਾਕਾ ਤੇ ਮੁਸਕਾਨ ਮਲਿਕ।

ਟ੍ਰੇਲਬੇਲਜਰਸ : ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ (ਉਪ ਕਪਤਾਨ), ਪੂਨਮ ਰਾਊਤ, ਰਿਚਾ ਘੋਸ਼, ਡੀ. ਹੇਮਲਤਾ, ਨੁਜਹਤ ਪਰਵੀਨ (ਵਿਕਟਕੀਪਰ), ਰਾਜੇਸ਼ਵਰੀ ਗਾਇਕਵਾੜ, ਹਰਲੀਨ ਦਿਓਲ, ਝੂਲਨ ਗੋਸਵਾਮੀ, ਸਿਮਰਨ ਦਿਲ ਬਹਾਦੁਰ, ਸਲਮਾ ਖਾਤੂਨ, ਸੋਫੀ ਐਕਲਸਟੋਨ, ਨਥਾਕਨ ਚਾਂਥਮ, ਡਿਆਂਡਰੂ ਡੌਟਿਨ ਤੇ ਕਾਸ਼ਵੀ ਗੌਤਮ।

ਵੇਲੋਸਿਟੀ : ਮਿਤਾਲੀ ਰਾਜ (ਕਪਤਾਨ), ਵੇਦਾ ਕ੍ਰਿਸ਼ਣਾਮੂਰਤੀ (ਉਪ ਕਪਤਾਨ), ਸ਼ੈਫਾਲੀ ਵਰਮਾ, ਸੁਸ਼ਮਾ ਵਰਮਾ (ਵਿਕਟਕੀਪਰ), ਏਕਤਾ ਬਿਸ਼ਟ, ਮੇਘਨ ਸਿੰਘ, ਸ਼ਿਖਾ ਪਾਂਡੇ, ਦੇਵਿਦਾ ਵੈਧ, ਸੁਸ਼੍ਰੀ ਦਿਵਿਆਦਰਸ਼ਨੀ, ਮਨਾਲੀ ਦੱਖਣੀ, ਲੇਗ ਕੈਸਪੇਰੇਕ, ਡੇਨੀਅਲ ਵ੍ਹਾਈਟ, ਸੁਨ ਲੂਸ, ਜਾਂਹਆਰਾ ਆਲਮ ਤੇ ਐੱਮ. ਅਨਘ।


Gurdeep Singh

Content Editor

Related News