ਮਹਿਲਾ ਟੀ-20 WC : ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਭਾਰਤ ਨੂੰ ਲੱਗਾ ਝਟਕਾ, ਨਹੀਂ ਖੇਡ ਸਕੇਗੀ ਮੰਧਾਨਾ

Saturday, Feb 11, 2023 - 08:23 PM (IST)

ਮਹਿਲਾ ਟੀ-20 WC : ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਭਾਰਤ ਨੂੰ ਲੱਗਾ ਝਟਕਾ, ਨਹੀਂ ਖੇਡ ਸਕੇਗੀ ਮੰਧਾਨਾ

ਸਪੋਰਟਸ ਡੈਸਕ : ਭਾਰਤੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਅਜੇ ਵੀ ਉਂਗਲੀ ਦੀ ਸੱਟ ਤੋਂ ਉਭਰ ਰਹੀ ਹੈ, ਜਿਸ ਕਾਰਨ ਉਹ ਐਤਵਾਰ ਨੂੰ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਨਹੀਂ ਖੇਡ ਸਕੇਗੀ। ਮੰਧਾਨਾ (26 ਸਾਲ) ਇਸ ਹਫ਼ਤੇ ਦੇ ਸ਼ੁਰੂ ਵਿੱਚ ਆਸਟਰੇਲੀਆ ਖ਼ਿਲਾਫ਼ ਅਭਿਆਸ ਮੈਚ ਦੌਰਾਨ ਫੀਲਡਿੰਗ ਦੌਰਾਨ ਜ਼ਖ਼ਮੀ ਹੋ ਗਈ ਸੀ ਅਤੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਅਭਿਆਸ ਮੈਚ ਵਿੱਚ ਨਹੀਂ ਖੇਡੀ ਸੀ।

ਇਹ ਵੀ ਪੜ੍ਹੋ : ਸਾਬਕਾ ਭਾਰਤੀ ਗੇਂਦਬਾਜ਼ ਨੇ ਕੇ.ਐੱਲ ਰਾਹੁਲ ਦੀ ਟੀਮ 'ਚ ਚੋਣ ਨੂੰ ਲੈ ਕੇ ਚੁੱਕੇ ਸਵਾਲ, ਅਸ਼ਵਿਨ ਬਾਰੇ ਕਹੀ ਇਹ ਗੱਲ

ਕੇਅਰਟੇਕਰ ਕੋਚ ਰਿਸ਼ੀਕੇਸ਼ ਕਾਨਿਟਕਰ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਸਮ੍ਰਿਤੀ ਦੀ ਉਂਗਲੀ ਅਜੇ ਵੀ ਜ਼ਖ਼ਮੀ ਹੈ ਅਤੇ ਉਹ ਅਜੇ ਠੀਕ ਹੋ ਰਹੀ ਹੈ, ਇਸ ਲਈ ਉਸ ਦੇ ਖੇਡਣ ਦੀ ਸੰਭਾਵਨਾ ਨਹੀਂ ਹੈ। ਉਸਦੀ ਉਂਗਲੀ ਵਿੱਚ ਕੋਈ ਫਰੈਕਚਰ ਨਹੀਂ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਦੂਜੇ ਮੈਚ ਤੋਂ ਬਾਅਦ ਉਪਲਬਧ ਰਹੇਗੀ।

ਇਹ ਵੀ ਪੜ੍ਹੋ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਲਏ ਮਜ਼ੇ, ਕਿਹਾ-"ਆਸਟਰੇਲੀਆ ਤੋਂ ਅਜਿਹੀ ਉਮੀਦ ਨਹੀਂ ਸੀ"

ਕਾਨਿਟਕਰ ਨੇ ਕਿਹਾ ਤੁਸੀਂ ਮਜ਼ਬੂਤ ​​ਟੀਮ ਦੇ ਖ਼ਿਲਾਫ਼ ਖੇਡਣਾ ਚਾਹੁੰਦੇ ਹੋ। ਅਸੀਂ ਮੈਚ ਲਈ ਪੂਰੀ ਤਰ੍ਹਾਂ ਤਿਆਰ ਹਾਂ, ਮਾਹੌਲ ਚੰਗਾ ਹੈ। ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ ਕਿ ਕਪਤਾਨ ਹਰਮਨਪ੍ਰੀਤ ਕੌਰ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਤਿਕੋਣੀ ਸੀਰੀਜ਼ ਦੌਰਾਨ ਮੋਢੇ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰਮਨ ਖੇਡਣ ਲਈ ਫਿੱਟ ਹੈ। ਉਸ ਨੇ ਪਿਛਲੇ ਦੋ ਦਿਨਾਂ 'ਚ ਨੈੱਟ 'ਤੇ ਬੱਲੇਬਾਜ਼ੀ ਕੀਤੀ, ਉਹ ਠੀਕ ਹੈ।


author

Mandeep Singh

Content Editor

Related News