ਮੈਚ ਰੋਕ ਕੇ ਮਹਿਲਾ ਰੈਫਰੀ ਨੇ ਲਈ ਫੁੱਟਬਾਲਰ ਕਾਕਾ ਦੇ ਨਾਲ ਸੈਲਫੀ

10/31/2019 4:50:41 PM

ਨਵੀਂ ਦਿੱਲੀ : ਇਜ਼ਰਾਈਲ ਦੇ ਹੈਫਾ ਵਿਚ ਖੇਡੇ ਗਏ ਚੈਰਿਟੀ ਈਵੈਂਟ ਦੌਰਾਨ ਇਕ ਮਜ਼ੇਦਾਰ ਘਟਨਾ ਹੋਈ ਜਦੋਂ ਮਹਿਲਾ ਰੈਫਰੀ ਨੇ ਮੈਚ ਰੋਕ ਕੇ ਬ੍ਰਾਜ਼ੀਲ ਦੇ ਸਾਬਕਾ ਸਟਾਰ ਆਲਰਾਊਂਡਰ ਫੁੱਟਬਾਲਰ ਕਾਕਾ ਦੇ ਨਾਲ ਸੈਲਫੀ ਲਈ। ਦਰਅਸਲ, ਇਜ਼ਰਾਈਲ ਵਿਚ ਚੈਰਿਟੀ ਲਈ 'ਪੀਸ ਮੈਚ' ਕਰਵਾਇਆ ਗਿਆ ਸੀ। ਇਸ ਵਿਚ ਬ੍ਰਾਜ਼ੀਲ ਵੱਲੋਂ ਰੋਨਾਲਡਿਨਹੋ, ਕੈਫੂ, ਰਾਬਰਟੋ ਕਾਰਲੋਸ ਅਤੇ ਬੇਬੇਟੋ ਵਿਚ ਹਿੱਸਾ ਲੈ ਰਹੇ ਹਨ।

50ਵੇਂ ਮਿੰਟ ਵਿਚ ਮਹਿਲਾ ਰੈਫਰੀ ਨੇ ਅਚਾਨਕ ਮੈਚ ਰੋਕ ਦਿੱਤਾ। ਉਹ ਕਾਕਾ ਦੇ ਕੋਲ ਗਈ ਅਤੇ ਉਸ ਨੂੰ ਪੀਲਾ ਕਾਰਡ ਦਿਖਾ ਦਿੱਤਾ। ਕਾਕਾ ਜਦੋਂ ਤਕ ਮਾਮਲਾ ਸਮਝਦੇ ਤਦ ਤੱਕ ਮਹਿਲਾ ਰੈਫਰੀ ਆਪਣੀ ਜੇਬ ਤੋਂ ਮੋਬਾਈਲ ਲੈ ਕੇ ਕਾਕਾ ਦੇ ਨਾਲ ਸੈਲਫੀ ਲੈਣ ਲੱਗੀ। ਕਾਕਾ ਨੇ ਵੀ ਖੁਸ਼ੀ-ਖੁਸ਼ੀ ਫੋਟੋ ਖਿਚਵਾਈ। ਇਸ ਘਟਨਾ ਦਾ ਵੀਡੀਓ ਸੋਸ਼ਲ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


Related News