Women's Asia Cup: ਭਾਰਤ-ਪਾਕਿ ਵਿਚਾਲੇ ਮੁਕਾਬਲਾ ਅੱਜ, ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11 ਵੀ ਦੇਖੋ
Friday, Jul 19, 2024 - 02:16 PM (IST)
ਸਪੋਰਟਸ ਡੈਸਕ : ਮਹਿਲਾ ਏਸ਼ੀਆ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਪਹਿਲਾ ਮੈਚ ਭਾਰਤ ਬਨਾਮ ਪਾਕਿਸਤਾਨ ਦਾ ਹੋਵੇਗਾ ਜੋ ਸ਼ਾਮ 7 ਵਜੇ ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ, ਦਾਂਬੁਲਾ ਵਿਖੇ ਖੇਡਿਆ ਜਾਵੇਗਾ। ਹਰਮਨਪ੍ਰੀਤ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ 50 ਓਵਰਾਂ ਦੇ ਫਾਰਮੈਟ 'ਚ ਚਾਰ 'ਚੋਂ ਤਿੰਨ ਟੀ-20 ਅਤੇ ਚਾਰ 'ਚੋਂ ਤਿੰਨ ਜਿੱਤ ਕੇ ਏਸ਼ੀਆ ਕੱਪ 'ਚ ਦਬਦਬਾ ਬਣਾਇਆ ਹੈ।
ਪਿੱਚ ਰਿਪੋਰਟ
ਦਾਂਬੁਲਾ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਰਹੀ ਹੈ। ਗੇਂਦਬਾਜ਼ਾਂ ਨੂੰ ਵੀ ਇੱਥੇ ਮਦਦ ਮਿਲਦੀ ਹੈ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 133 ਰਿਹਾ ਹੈ ਜਦਕਿ ਦੂਜੀ ਪਾਰੀ ਦਾ ਔਸਤ ਸਕੋਰ 124 ਹੈ।
ਮੌਸਮ
19 ਜੁਲਾਈ ਨੂੰ ਦਾਂਬੁਲਾ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਦੀ ਚਾਰ ਫੀਸਦੀ ਸੰਭਾਵਨਾ ਹੈ। ਦਿਨ ਵੇਲੇ ਤਾਪਮਾਨ 33 ਡਿਗਰੀ ਸੈਲਸੀਅਸ ਅਤੇ ਰਾਤ ਨੂੰ 25 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਕਦੋਂ ਅਤੇ ਕਿੱਥੇ ਦੇਖੀਏ ਮੈਚ
ਕਦੋਂ : ਸ਼ਾਮ 7:00 ਵਜੇ, ਸ਼ੁੱਕਰਵਾਰ, 19 ਜੁਲਾਈ
ਸਥਾਨ: ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ, ਦਾਂਬੁਲਾ
ਲਾਈਵ ਸਟ੍ਰੀਮਿੰਗ: ਡਿਜ਼ਨੀ+ਹੌਟਸਟਾਰ ਐਪ
ਇਸ ਦੇ ਨਾਲ ਹੀ ਤੁਸੀਂ ਮੈਚ ਦੀ ਅਪਡੇਟ ਲਈ ਜਗ ਬਾਣੀ ਨਾਲ ਵੀ ਜੁੜ ਸਕਦੇ ਹੋ।
ਸੰਭਾਵਿਤ ਪਲੇਇੰਗ 11
ਭਾਰਤ: ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਸਜੀਵਨ ਸਜਨਾ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਉਮਾ ਛੇਤਰੀ (ਵਿਕਟਕੀਪਰ), ਪੂਜਾ ਵਸਤਰਕਾਰ, ਰਾਧਾ ਯਾਦਵ, ਅਰੁੰਧਤੀ ਰੈੱਡੀ।
ਪਾਕਿਸਤਾਨ: ਸਿਦਰਾ ਅਮੀਨ, ਓਮੈਮਾ ਸੋਹੇਲ, ਇਰਮ ਜਾਵੇਦ, ਨਿਦਾ ਡਾਰ (ਕਪਤਾਨ), ਆਲੀਆ ਰਿਆਜ਼, ਫਾਤਿਮਾ ਸਨਾ, ਗੁਲ ਫਿਰੋਜ਼ਾ, ਮੁਨੀਬਾ ਅਲੀ (ਵਿਕਟਕੀਪਰ), ਡਾਇਨਾ ਬੇਗ, ਸਾਦੀਆ ਇਕਬਾਲ, ਨਾਸ਼ਰਾ ਸੰਧੂ।