ਇੰਗਲੈਂਡ ਦੌਰੇ ’ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਰਾਣੀ

Friday, Sep 13, 2019 - 01:47 PM (IST)

ਇੰਗਲੈਂਡ ਦੌਰੇ ’ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਰਾਣੀ

ਨਵੀਂ ਦਿੱਲੀ— ਸਟਾਰ ਫਾਰਵਰਡ ਰਾਣੀ ਰਾਮਪਾਲ ਨੂੰ ਸ਼ੁੱਕਰਵਾਰ ਨੂੰ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣਾਇਆ ਗਿਆ ਜੋ 27 ਸਤੰਬਰ ਤੋਂ ਮਾਰਲੋ ’ਚੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਸੀਰੀਜ਼ ’ਚ ਇੰਗਲੈਂਡ ਨਾਲ ਭਿੜੇਗੀ। ਸੀਰੀਜ਼ 27 ਸਤੰਬਰ ਤੋਂ ਚਾਰ ਅਕਤੂਬਰ ਤਕ ਖੇਡੀ ਜਾਵੇਗੀ ਅਤੇ ਗੋਲਕੀਪਰ ਸਵਿਤਾ ਉਪ ਕਪਤਾਨ ਰਹੇਗੀ। ਹਾਲ ’ਚ ਜਾਪਾਨ ’ਚ ਓਲੰਪਿਕ ਟੈਸਟ ਪ੍ਰਤੀਯੋੋਗਿਤਾ ’ਚ ਟੀਮ ਦੀ ਜਿੱਤ ਦੇ ਬਾਅਦ ਸਵਿਤਾ ਇਤਿਮਾਰਪੂ ਨੇ ਟੀਮ ’ਚ ਆਪਣਾ ਸਥਾਨ ਬਰਕਰਾਰ ਰਖਿਆ ਹੈ। ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ, ‘‘ਸਾਡੀ ਟੀਮ ’ਚ ਖਿਡਾਰੀਆਂ ਦਾ ਸੰਤੁਲਨ ਪਿਛਲੇ ਟੂਰਨਾਮੈਂਟ ਦੀ ਤਰ੍ਹਾਂ ਹੀ ਹੈ ਕਿਉਂਕਿ ਅਸੀਂ ਟੋਕੀਓ ਓਲੰਪਿਕ 2020 ਲਈ ਕੁਲਾਈਫਾਈ ਕਰਨ ਦੇ ਅਹਿਮ ਪੜਾਅ ’ਚ ਹਾਂ।’’ ਉਨ੍ਹਾਂ ਕਿਹਾ ਕਿ ਦੌਰੇ ਨਾਲ ਟੀਮ ਨੂੰ ਉੜੀਸਾ ’ਚ ਹੋਣ ਵਾਲੇ ਐੱਫ.ਆਈ.ਐੱਚ. ਹਾਕੀ ਓਲੰਪਿਕ ਕੁਆਲੀਫਾਇਰ ’ਚ ਅਮਰੀਕਾ ਨਾਲ ਭਿੜਨ ’ਚ ਮਦਦ ਮਿਲੇਗੀ। ਭਾਰਤੀ ਟੀਮ ਇਸ ਤਰ੍ਹਾਂ ਹੈ-

ਗੋਲਕੀਪਰ : ਸਵਿਤਾ (ਉਪ ਕਪਤਾਨ), ਰਜਨੀ ਇਤਿਮਾਰਪੂ।

ਡਿਫੈਂਡਰ : ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਖਰ, ਸਲੀਮਾ ਟੇਟੇ।

ਮਿਡਫੀਲਡਰ : ਸੁਸ਼ੀਲਾ ਚਾਨੂੰ, ਪੁਖਰਾਮਬਾਮ, ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਨਮਿਤਾ ਟੋਪੋ।

ਫਾਰਵਰਡ : ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਦੀਪ ਕੌਰ, ਲਾਲਰੇਮਸਿਆਮੀ, ਨਵਜੋਤ ਕੌਰ, ਸ਼ਰਮਿਲਾ ਦੇਵੀ।  


author

Tarsem Singh

Content Editor

Related News