ਏਸ਼ੀਆਈ ਯੁਵਾ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ 21 ਅਗਸਤ ਤੋਂ

Thursday, May 02, 2019 - 10:06 AM (IST)

ਏਸ਼ੀਆਈ ਯੁਵਾ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ 21 ਅਗਸਤ ਤੋਂ

ਜੈਪੁਰ— ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਅੱਠਵੀਂ ਏਸ਼ੀਆਈ ਯੁਵਾ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਦਾ ਆਯੋਜਨ ਆਗਾਮੀ 21 ਅਗਸਤ ਤੋਂ ਕੀਤਾ ਜਾਵੇਗਾ। ਭਾਰਤੀ ਹੈਂਡਬਾਲ ਮਹਾਸੰਘ ਦੇ ਜਰਨਲ ਸਕੱਤਰ ਆਂਨਦੇਸ਼ਵਰ ਪਾਂਡੇ ਨੇ ਬੁੱਧਵਾਰ ਨੂੰ ਦੱਸਿਆ ਕਿ ਸਵਾਈ ਮਾਨਸਿੰਘ ਇੰਡੋਰ ਸਟੇਡੀਅਮ 'ਚ 10 ਦਿਨ ਤਕ ਚੱਲਣ ਵਾਲੀ ਇਸ ਪ੍ਰਤੀਯੋਗਿਤਾ 'ਚ 10 ਦੇਸ਼ ਖਿਤਾਬ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ।

ਉਨ੍ਹਾਂ ਕਿਹਾ ਕਿ ਅਜੇ ਤੱਕ ਹੋਈਆਂ 7 ਚੈਂਪੀਅਨਸ਼ਿਪਾਂ 'ਚ ਦੱਖਣੀ ਕੋਰੀਆ ਜੇਤੂ ਰਿਹਾ ਹੈ। ਸਾਲ 2017 'ਚ ਜਕਾਰਤਾ 'ਚ ਪਿਛਲੀ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਸੀ। ਦੱਖਣੀ ਕੋਰੀਆ ਨੇ ਖਿਤਾਬ ਜਿੱਤਿਆ ਸੀ ਜਦਕਿ ਜਪਾਨ ਅਤੇ ਚੀਨ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ ਸਨ। ਆਂਨਦੇਸ਼ਵਰ ਪਾਂਡੇ ਨੇ ਦੱਸਿਆ ਕਿ ਜੈਪੁਰ 'ਚ ਮੇਜ਼ਬਾਨ ਭਾਰਤ, ਚੀਨ, ਦੱਖਣੀ ਕੋਰੀਆ, ਜਾਪਾਨ, ਚੀਨੀ ਤਾਈਪੇ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਭੂਟਾਨ ਦੀਆਂ ਟੀਮਾਂ ਹਿੱਸਾ ਲੈਣਗੀਆਂ।


author

Tarsem Singh

Content Editor

Related News