ਮਹਿਲਾ ਫੁੱਟਬਾਲ ਵਿਸ਼ਵ ਕੱਪ ਨੂੰ ਸਮਰਪਤ ਗੂਗਲ ਡੂਡਲ

Friday, Jun 07, 2019 - 03:34 PM (IST)

ਮਹਿਲਾ ਫੁੱਟਬਾਲ ਵਿਸ਼ਵ ਕੱਪ ਨੂੰ ਸਮਰਪਤ ਗੂਗਲ ਡੂਡਲ

ਸਪੋਰਟਸ ਡੈਸਕ— ਫਰਾਂਸ ਦੇ ਪੈਰਿਸ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੇ ਮੌਕੇ 'ਤੇ ਗੂਗਲ ਨੇ ਖਾਸ ਡੂਡਲ ਬਣਾਇਆ ਹੈ। ਡੂਡਲ 'ਚ ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ ਸਾਰੀਆਂ ਟੀਮਾਂ ਦੀ ਜਰਸੀ ਦੇ ਰੰਗ ਦਿਖਾਏ ਗਏ ਹਨ। ਡੂਡਲ 'ਚ ਇਕ ਖਿਡਾਰਨ ਫੁੱਟਬਾਲ ਨੂੰ 'ਕਿੱਕ' ਮਾਰਦੇ ਹੋਏ ਦਿਖਾਈ ਦੇ ਰਹੀ ਹੈ ਜਦਕਿ ਇਕ ਹੋਰ ਖਿਡਾਰਨ ਆਪਣੇ ਦੋਵੇਂ ਹੱਥਾਂ ਨਾਲ ਫੁੱਟਬਾਲ ਨੂੰ ਰੋਕਣ ਦੀ ਕੋਸ਼ਿਸ਼ 'ਚ ਨਜ਼ਰ ਆ ਰਹੀ ਹੈ।
PunjabKesari
ਇਸ ਖਾਸ ਮੌਕੇ 'ਤੇ ਡੂਡਲ 'ਚ ਕਾਫੀ ਸਾਰੇ ਰੰਗਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਜੋ ਇਸ ਨੂੰ ਹੋਰ ਵੀ ਦਿਲਖਿੱਚਵਾਂ ਬਣਾ ਰਹੇ ਹਨ। ਇਸ ਤੋਂ ਇਲਾਵਾ ਡੂਡਲ 'ਚ ਕਈ ਦੇਸ਼ਾਂ ਦੇ ਸੱਭਿਆਚਾਰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ 'ਚ ਹਰ ਦੇਸ਼ ਦੀ ਜਰਸੀ ਵੀ ਸ਼ਾਮਲ ਹੈ ਜੋ ਇਸ ਨੂੰ ਹੋਰ ਵੀ ਸੋਹਣਾ ਬਣਾ ਰਹੀ ਹੈ। ਇਹ ਅੱਠਵਾਂ ਮਹਿਲਾ ਫੁੱਟਬਾਲ ਵਿਸ਼ਵ ਕੱਪ ਹੈ ਜਿਸ ਦਾ ਆਯੋਜਨ ਫਰਾਂਸ ਪਹਿਲੀ ਵਾਰ ਕਰ ਰਿਹਾ ਹੈ। ਇਹ ਟੂਰਨਾਮੈਂਟ 7 ਜੂਨ ਤੋਂ ਲੈ ਕੇ 7 ਜੁਲਾਈ ਤਕ ਚੱਲੇਗਾ ਜਿਸ 'ਚ 24 ਟੀਮਾਂ ਖਿਤਾਬ ਨੂੰ ਜਿੱਤਣ ਲਈ ਹਿੱਸਾ ਲੈਣਗੀਆਂ।


author

Tarsem Singh

Content Editor

Related News