ਮਹਿਲਾ ਫੁੱਟਬਾਲ ਖਿਡਾਰੀਆਂ ਦੀ ਅਫ਼ਗਾਨਿਸਤਾਨ ਤੋਂ ਨਿਕਾਸੀ, ਕਤਰ ਲਿਆਂਦਾ ਗਿਆ
Friday, Oct 15, 2021 - 01:19 PM (IST)
ਦੋਹਾ (ਭਾਸ਼ਾ) : ਕਤਰ ਦੀ ਸਰਕਾਰ ਨੇ ਦੱਸਿਆ ਕਿ ਅਫ਼ਗਾਨਿਸਤਾਨ ਤੋਂ ਮਹਿਲਾ ਫੁੱਟਬਾਲ ਖਿਡਾਰੀਆਂ ਦੇ ਇਕ ਦਲ ਨੂੰ ਵੀਰਵਾਰ ਨੂੰ ਇਕ ਜਹਾਜ਼ ਜ਼ਰੀਏ ਦੋਹਾ ਲਿਆਂਦਾ ਗਿਆ। ਕਤਰ ਦੇ ਵਿਦੇਸ਼ ਮੰਤਰੀ ਲੋਲਵਾਹ ਅਲ ਖਾਤਰ ਨੇ ਟਵੀਟ ਕੀਤਾ, ‘ਕਰੀਬ 100 ਫੁੱਟਬਾਲ ਖਿਡਾਰੀ, ਮਹਿਲਾ ਖਿਡਾਰੀ ਅਤੇ ਉਨ੍ਹਾਂ ਦੇ ਪਰਿਵਾਰ ਜਹਾਜ਼ ਵਿਚ ਸਵਾਰ ਹੋਏ।’
ਖਿਡਾਰੀਆਂ ਦੀ ਨਿਕਾਸੀ ਲਈ ਕਤਰ ਨੇ ਫੀਫਾ ਨਾਲ ਮਿਲ ਕੇ ਕੰਮ ਕੀਤਾ। ਇਸ ਤੋਂ ਪਹਿਲਾਂ, ਅੰਤਰਰਾਸ਼ਟਰੀ ਸੰਘ ਫੀਫਾਪ੍ਰੋ ਨੇ ਅਗਸਤ ਵਿਚ ਅਫ਼ਗਾਨਿਸਤਾਨ ਦੀ ਰਾਸ਼ਟਰੀ ਮਹਿਲਾ ਟੀਮ ਦੇ ਖਿਡਾਰੀਆਂ ਦੀ ਨਿਕਾਸੀ ਵਿਚ ਵੀ ਮਦਦ ਕੀਤੀ ਸੀ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀ।