ਮਹਿਲਾ ਕ੍ਰਿਕਟਰ ਦੀ ਸੜਕ ਹਾਦਸੇ ''ਚ ਮੌਤ

Friday, Mar 20, 2020 - 07:43 PM (IST)

ਮਹਿਲਾ ਕ੍ਰਿਕਟਰ ਦੀ ਸੜਕ ਹਾਦਸੇ ''ਚ ਮੌਤ

ਕੈਥਲ— ਹਰਿਆਣਾ ਦੇ ਕੈਥਲ-ਅੰਬਾਲਾ ਮਾਰਗ 'ਤੇ ਸ਼ੁੱਕਰਵਾਰ ਨੂੰ ਉਜਾਨਾ ਪਿੰਡ ਦੇ ਨੇੜੇ ਇਕ ਸੜਕ ਹਾਦਸੇ 'ਚ ਕੈਥਲ ਕ੍ਰਿਕਟ ਟੀਮ ਦੀ ਕਪਤਾਨ ਵਰਿੰਦਾ ਜੁਨੇਜਾ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅੰਬਾਲਾ ਸ਼ਹਿਰ ਦੇ ਮਾਡਲ ਟਾਊਨ ਦੀ ਨਿਵਾਸੀ ਕੈਥਲ 'ਚ ਐੱਮ. ਡੀ. ਐੱਨ. ਕ੍ਰਿਕਟ ਅਕਾਦਮੀ 'ਚ ਅਭਿਆਸ ਤੋਂ ਬਾਅਦ ਪਿਤਾ ਦੇ ਨਾਲ ਮੋਟਰਸਾਈਕਲ 'ਤੇ ਵਾਪਸ ਆ ਰਹੀ ਸੀ। ਇਕ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਵਰਿੰਦਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਿਤਾ ਨੂੰ ਵੀ ਕਈ ਸੱਟਾਂ ਲੱਗੀਆਂ। ਉਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਵਰਿੰਦਾ ਦੇ ਕੋਚ ਨੇ ਦੱਸਿਆ ਕਿ ਬਰਿੰਦਾ ਤੇਜ਼ ਗੇਂਦਬਾਜ਼ ਸੀ ਤੇ ਕਈ ਸਾਲਾ ਤੋਂ ਕ੍ਰਿਕਟ ਖੇਡ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਕੈਥਲ ਦੀ 12 ਖਿਡਾਰੀਆਂ 'ਚ ਉਹ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਰੋਹਤਕ 'ਚ ਹੋਏ ਇਕ ਕੈਂਪ 'ਚ ਹਿੱਸਾ ਲੈਣ ਲਈ ਚੁਣੀ ਗਈ ਸੀ।


author

Gurdeep Singh

Content Editor

Related News