ਮਹਿਲਾ ਅੰਡਰ-19 ਵਿਸ਼ਵ ਕੱਪ : ਨਿਯਮਾਂ ''ਚ ਬਦਲਾਅ ਚਾਹੁੰਦੀ ਹੈ ਸ਼ਾਂਤਾ ਰੰਗਾਸਵਾਮੀ

Tuesday, Mar 08, 2022 - 01:05 PM (IST)

ਨਵੀਂ ਦਿੱਲੀ- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੀ ਚੋਟੀ ਦੀ ਪਰਿਸ਼ਦ ਦੀ ਮੈਂਬਰ ਸ਼ਾਂਤਾ ਰੰਗਾਸਵਾਮੀ ਨੇ ਬੋਰਡ ਨੂੰ ਚਿੱਠੀ ਲਿਖ ਕੇ ਮਹਿਲਾ ਕ੍ਰਿਕਟਰਾਂ ਦੇ ਹਸਪਤਾਲ 'ਚ ਦਾਖ਼ਲ ਹੋਣ ਦੀ ਸਥਿਤੀ 'ਚ ਖ਼ਰਚੇ ਦੀ ਅਦਾਇਗੀ ਦੀ ਨੀਤੀ 'ਚ ਬਦਲਾਅ ਤੋਂ ਇਲਾਵਾ ਅਗਲੇ ਸਾਲ ਹੋਣ ਵਾਲੇ ਮਹਿਲਾ ਅੰਡਰ-19 ਵਿਸ਼ਵ ਕੱਪ ਲਈ ਸਰਵਸ੍ਰੇਸ਼ਠ ਉਪਲੱਬਧ ਟੀਮ ਦੀ ਚੋਣ ਲਈ ਨਿਯਮ 'ਚ ਬਦਲਾਅ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਬਾਬਰ ਆਜ਼ਮ ਨੇ ਕੀਤੀ ਵਿਰਾਟ ਕੋਹਲੀ ਦੇ ਗੇਂਦਬਾਜ਼ੀ ਐਕਸ਼ਨ ਦੀ ਨਕਲ (ਵੀਡੀਓ)

ਆਈ. ਸੀ. ਸੀ. ਨੇ ਹਾਲ ਹੀ 'ਚ ਐਲਾਨ ਕੀਤਾ ਕਿ ਮਹਿਲਾਵਾਂ ਦਾ ਉਮਰ ਵਰਗ ਦਾ ਵਿਸ਼ਵ ਕੱਪ ਅਗਲੇ ਸਾਲ ਹੋਵੇਗਾ ਜਿਸ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਬੀ. ਸੀ. ਸੀ. ਆਈ. ਸੂਤਰਾਂ ਨੇ ਦੱਸਿਆ ਕਿ ਚੋਟੀ ਦੇ ਅਧਿਕਾਰੀਆਂ ਨੂੰ ਰੰਗਾਸਵਾਮੀ ਦੀ ਚਿੱਠੀ ਮਿਲੀ ਹੈ ਜਿਸ 'ਚ ਮਹਿਲਾ ਕ੍ਰਿਕਟਰਾਂ ਲਈ ਮੌਜੂਦਾ ਅੰਡਰ-19 ਨਿਯਮ ਤੇ ਸੀਨੀਅਰ ਟੀਮ ਦੇ ਮੈਂਬਰਾਂ ਲਈ ਹਸਪਤਾਲ 'ਚ ਭਰਤੀ ਦੀ ਯੋਜਨਾ ਦਾ ਜ਼ਿਕਰ ਹੈ।

ਰੰਗਾਸਵਾਮੀ ਦੀ ਇਸ ਚਿੱਠੀ ਦੀ ਇਕ ਕਾਪੀ ਪੀ. ਟੀ. ਆਈ. ਕੋਲ ਹੈ ਜਿਸ ਦੇ ਮੁਤਾਬਕ, 'ਬੀ. ਸੀ. ਸੀ. ਆਈ. ਦੀ ਨੀਤੀ ਹੈ ਕਿ ਜੇਕਰ ਘਰੇਲੂ ਅੰਡਰ-19 ਟੂਰਨਾਮੈਂਟ 'ਚ ਕੋਈ ਖਿਡਾਰੀ ਚਾਰ ਸਾਲ ਤਕ ਖੇਡਿਆ ਹੈ ਤਾਂ ਉਹ ਅੰਡਰ-19 ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈ ਸਕਦਾ ਹੈ ਫਿਰ ਭਾਵੇਂ ਉਸ ਦੀ ਉਮਰ 19 ਸਾਲ ਤੋਂ ਘੱਟ ਹੋਵੇ। ਜ਼ਿਆਦਾ ਕ੍ਰਿਕਟਰ ਤਿਆਰ ਕਰਨ ਲਈ ਅਜਿਹਾ ਕੀਤਾ ਗਿਆ।'

ਇਹ ਵੀ ਪੜ੍ਹੋ : ਭਾਰਤ ਲਈ ਸਫਲ ਡੈਬਿਊ ਦੇ ਬਾਅਦ ਹਾਕੀ ਖਿਡਾਰੀ ਸੰਗੀਤਾ ਦੀਆਂ ਨਜ਼ਰਾਂ ਵੱਡੀਆਂ ਉਪਲੱਬਧੀਆਂ 'ਤੇ

ਸ਼ੇਫਾਲੀ ਵਰਮਾ ਤੇ ਰਿਚਾ ਘੋਸ਼ ਜਿਹੀਆਂ ਸੀਨੀਅਰ ਟੀਮ ਦੀ ਮੈਂਬਰ ਅਗਲੇ ਸਾਲ ਅੰਡਰ-19 ਵਿਸ਼ਵ ਕੱਪ 'ਚ ਹਿੱਸਾ ਲੈਣ ਦੀਆਂ ਪਾਤਰ ਹਨ। ਚਾਰ ਸਾਲ ਦੇ ਨਿਯਮ 'ਚ ਰਾਹਤ ਦੇਣ ਦੀ ਮੰਗ ਕਰਦੇ ਹੋਏ ਉਨ੍ਹਾਂ ਕਿਹਾ, 'ਜਦੋਂ ਗੱਲ ਵਿਸ਼ਵ ਕੱਪ ਦੀ ਕੀਤੀ ਜਾਂਦੀ ਹੈ ਤਾਂ ਯਕੀਨੀ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਵੀ 19 ਸਾਲ ਪੂਰੇ ਨਹੀਂ ਕੀਤੇ ਹੋਣ ਉਹ ਚੋਣ ਲਈ ਉਪਲੱਬਧ ਹੋਣ, ਫਿਰ ਭਾਵੇਂ ਉਹ ਕਿੰਨੇ ਵੀ ਸਾਲ ਅੰਡਰ-19 ਘਰੇਲੂ ਟੂਰਨਾਮੈਂਟ ਖੇਡੇ ਹੋਣ।' 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News