ਮਹਿਲਾ ਸਿੰਗਲਜ਼ ਦਾ ਫਾਈਨਲ ਕਿਕੀ ਤੇ ਸਿਮੋਨਾ ਵਿਚਾਲੇ ਹੋਵੇਗਾ

Sunday, Aug 19, 2018 - 11:53 PM (IST)

ਮਹਿਲਾ ਸਿੰਗਲਜ਼ ਦਾ ਫਾਈਨਲ ਕਿਕੀ ਤੇ ਸਿਮੋਨਾ ਵਿਚਾਲੇ ਹੋਵੇਗਾ

ਸਿਨਸਿਨਾਟੀ- ਮਹਿਲਾ ਵਰਗ ਵਿਚ ਵਿਸ਼ਵ ਦੀ 17ਵੇਂ ਨੰਬਰ ਦੀ ਖਿਡਾਰੀ ਤੇ ਟੂਰਨਾਮੈਂਟ ਵਿਚ ਗੈਰ ਦਰਜਾ ਪ੍ਰਾਪਤ ਹਾਲੈਂਡ ਦੀ ਕਿਕੀ ਬਰਟਸ ਨੇ ਪਹਿਲੀ ਵਾਰ ਸਿਨਸਿਨਾਟੀ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਉਸ ਨੇ 2012 ਦੀ ਸੈਮੀਫਾਈਨਲਿਸਟ ਤੇ ਮੌਜੂਦਾ ਛੇਵੀਂ ਰੈਂਕ ਚੈੱਕ ਗਣਰਾਜ ਦੀ ਪੇਤ੍ਰਾ ਕਵੀਤੋਵਾ ਨੂੰ 3-6, 6-4, 6-2 ਨਾਲ ਹਰਾਇਆ।
ਵਿਸ਼ਵ ਦੀ ਨੰਬਰ ਇਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਇਕ ਹਫਤੇ ਵਿਚ ਹੀ ਦੂਜੀ ਵਾਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਉਸ ਨੇ ਬੇਲਾਰੂਸ ਦੀ ਆਇਰਨਾ ਸਬਾਲੇਂਕੋ ਨੂੰ ਲਗਾਤਾਰ ਸੈੱਟਾਂ ਵਿਚ 6-3, 6-4 ਨਾਲ ਹਰਾਇਆ। ਪਿਛਲੇ ਹਫਤੇ ਰੋਜਰਸ ਕੱਪ ਜਿੱਤਣ ਵਾਲੀ ਹਾਲੇਪ ਬਰਟਸ ਵਿਰੁੱਧ ਇਸ ਸਾਲ ਆਪਣੇ ਛੇਵੇਂ ਫਾਈਨਲ ਵਿਚ ਉਤਰੇਗੀ, ਜਿੱਥੇ ਉਸਦੀਆਂ ਨਜ਼ਰਾਂ ਸਿਨਸਿਨਾਟੀ ਖਿਤਾਬ 'ਤੇ ਲੱਗੀਆਂ ਹੋਣਗੀਆਂ।


Related News