ਮਹਿਲਾ ਗੋਲਫ ਟੂਰ : ਰਿਧਿਮਾ ਨੇ ਬਣਾਈ 2 ਸ਼ਾਟ ਦੀ ਬੜ੍ਹਤ

Wednesday, Mar 13, 2019 - 07:26 PM (IST)

ਮਹਿਲਾ ਗੋਲਫ ਟੂਰ : ਰਿਧਿਮਾ ਨੇ ਬਣਾਈ 2 ਸ਼ਾਟ ਦੀ ਬੜ੍ਹਤ

ਗ੍ਰੇਟਰ ਨੋਇਡਾ : ਰਿਧਿਮਾ ਦਿਲਾਵਰੀ ਨੇ 6 ਅੰਡਰ 66 ਦਾ ਸ਼ਾਨਦਾਰ ਕਾਰਡ ਖੇਡਦਿਆਂ ਹੀਰੋ ਮਹਿਲਾ ਗੋਲਫ ਟੂਰ ਦੇ 6ਵੇਂ ਗੇੜ ਦੇ ਪਹਿਲੇ ਰਾਊਂਡ ਵਿਚ ਬੁੱਧਵਾਰ ਨੂੰ 2 ਸ਼ਾਟ ਦੀ ਬੜ੍ਹਤ ਬਣਾ ਲਈ। ਜੇਪੀ ਗ੍ਰੀਂਸ 'ਤੇ ਖੇਡੇ ਜਾ ਰਹੇ 6ਵੇਂ ਗੇੜ ਵਿਚ ਰਿਧਿਮਾ ਨੂੰ ਐਮੇਚਿਓਰ ਅਸ਼ਮਿਤਾ ਸਤੀਸ਼ 'ਤੇ 2 ਸ਼ਾਟ ਦੀ ਬੜ੍ਹਤ ਮਿਲ ਗਈ ਹੈ। ਰਿਧਿਮਾ ਦਾ ਪਹਿਲਾ ਰਾਊਂਡ ਸਨਸਨੀਖੇਜ਼ ਰਿਹਾ ਜਿਸ ਵਿਚ ਉਸ ਨੇ ਇਕ ਈਗਲ ਅਤੇ 7 ਬਰਡੀ ਖੇਡੀ ਅਤੇ ਨਾਲ ਹੀ 3 ਬੋਗੀ ਮਾਰੀ। ਉਸ ਨੇ ਪਾਰ 5 ਦੇ 13ਵੇਂ ਹਾਲ 'ਤੇ ਈਗਲ ਖੇਡਿਆ। ਅਸ਼ਮਿਤਾ 4 ਅੰਡਰ 68 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਹਨ। ਪਿਛਲੇ ਹਫਤੇ ਜੇਤੂ ਗੌਰਿਕਾ ਬਿਸ਼ਨੋਈ ਨੇ 2 ਅੰਡਰ 70 ਦਾ ਕਾਰਡ ਖੇਡਿਆ ਅਤੇ ਉਹ ਤੀਜੇ ਸਥਾਨ 'ਤੇ ਹਨ।


Related News