ਮਹਿਲਾ ਫੁੱਟਬਾਲ : ਭਾਰਤ ਨੇ ਬੰਗਲਾਦੇਸ਼ ਨੂੰ 7-1 ਨਾਲ ਹਰਾਇਆ

Monday, Nov 12, 2018 - 12:22 AM (IST)

ਮਹਿਲਾ ਫੁੱਟਬਾਲ : ਭਾਰਤ ਨੇ ਬੰਗਲਾਦੇਸ਼ ਨੂੰ 7-1 ਨਾਲ ਹਰਾਇਆ

ਯੰਗੂਨ- ਬਾਲਾ ਦੇਵੀ ਦੀ ਹੈਟ੍ਰਿਕ ਸਮੇਤ 4 ਗੋਲਾਂ ਦੀ ਮਦਦ ਨਾਲ ਭਾਰਤ ਨੇ ਬੰਗਲਾਦੇਸ਼ ਨੂੰ 2020 ਏ. ਐੱਫ. ਸੀ. ਮਹਿਲਾ ਓਲੰਪਿਕ ਕੁਆਲੀਫਾਇਰ ਦੇ ਰਾਊਂਡ-1 ਦੇ ਆਪਣੇ ਦੂਜੇ ਮੈਚ 'ਚ ਐਤਵਾਰ ਨੂੰ 7-1 ਨਾਲ ਹਰਾ ਦਿੱਤਾ। 10 ਨੰਬਰ ਦੀ ਜਰਸੀ ਪਹਿਨਣ ਵਾਲੀ ਬਾਲਾ ਦੇਵੀ ਨੇ ਭਾਰਤ ਦੇ 7 'ਚੋਂ 4 ਗੋਲ ਕੀਤੇ, ਜਦੋਂ ਕਿ ਕਮਲਾ ਦੇਵੀ ਨੇ 2 ਅਤੇ ਸੰਜੂ ਨੇ 1 ਗੋਲ ਕੀਤਾ।ਭਾਰਤ ਦੀ ਇਸ ਜਿੱਤ ਤੋਂ ਬਾਅਦ 2 ਮੈਚਾਂ ਨਾਲ 4 ਅੰਕ ਹੋ ਗਏ ਹਨ। ਭਾਰਤ ਨੇ ਨੇਪਾਲ ਨਾਲ ਆਪਣਾ ਪਹਿਲਾ ਮੈਚ ਡਰਾਅ ਖੇਡਿਆ ਸੀ।  


Related News