ਓਲੰਪਿਕ ਲਈ ਚੁਣੀ ਗਈ ਮਹਿਲਾ ਤੈਰਾਕ ਮਾਨਾ ਪਟੇਲ ਨੇ ਲਈ ਕੋਰੋਨਾ ਟੀਕੇ ਦੀ ਦੂਜੀ ਡੋਜ਼
Saturday, Jul 03, 2021 - 03:38 PM (IST)

ਅਹਿਮਦਾਬਾਦ (ਵਾਰਤਾ) : ਟੋਕੀਓ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣੀ ਗਈ ਮਹਿਲਾ ਤੈਰਾਕ ਮਾਨਾ ਪਟੇਲ ਨੇ ਸ਼ਨੀਵਾਰ ਨੂੰ ਇੱਥੇ ਕੋਰੋਨਾ ਟੀਕੇ ਦੀ ਦੂਜੀ ਡੋਜ਼ ਲਈ।
ਅਹਿਮਦਾਬਾਦ ਨਿਵਾਸੀ 21 ਸਾਲਾ ਮਾਨਾ ਨੇ ਇੱਥੇ ਗੋਤਾ ਅਰਬਨ ਹੈਲਥ ਸੈਂਟਰ ’ਤੇ ਬਣੇ ਟੀਕਾਕਰਨ ਕੇਂਦਰ ’ਤੇ ਟੀਕੇ ਦੀ ਦੂਜੀ ਡੋਜ਼ ਲਈ। 23 ਜੁਲਾਈ ਤੋਂ ਸ਼ੁਰੂ ਹੋ ਰਹੇ ਟੋਕੀਓ ਓਲੰਪਿਕ ਵਿਚ ਉਹ ਬੈਕਸਟ੍ਰੋਕ ਤੈਰਾਕੀ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। ਉਹ ਗੁਜਰਾਤ ਦੀਆਂ ਉਨ੍ਹਾਂ 4 ਮਹਿਲਾ ਖਿਡਾਰਣਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ।