ਭਾਰਤ ਖਿਲਾਫ ਪਹਿਲੇ ਟੈਸਟ ਲਈ ਵੋਕਸ ਇੰਗਲੈਂਡ ਦੀ 14 ਮੈਂਬਰੀ ਟੀਮ ’ਚ

Friday, Jun 06, 2025 - 01:16 AM (IST)

ਭਾਰਤ ਖਿਲਾਫ ਪਹਿਲੇ ਟੈਸਟ ਲਈ ਵੋਕਸ ਇੰਗਲੈਂਡ ਦੀ 14 ਮੈਂਬਰੀ ਟੀਮ ’ਚ

ਲੰਡਨ - ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੂੰ ਲੀਡਜ਼ ’ਚ ਭਾਰਤ ਖਿਲਾਫ 20 ਜੂਨ ਤੋਂ ਸ਼ੁਰੂ ਹੋ ਰਹੇ 5 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਲਈ ਵੀਰਵਾਰ ਨੂੰ ਇੰਗਲੈਂਡ ਦੀ 14 ਮੈਂਬਰੀ ਟੀਮ ’ਚ ਸ਼ਾਮਿਲ ਕੀਤਾ ਗਿਆ। ਹੁਣ ਤੱਕ 57 ਟੈਸਟ ’ਚ 181 ਵਿਕਟਾਂ ਲੈਣ ਤੋਂ ਇਲਾਵਾ 19 70 ਦੌੜਾਂ ਬਣਾਉਣ ਵਾਲੇ 36 ਸਾਲ ਦੇ ਵੋਕਸ ਨੇ 2018 ’ਚ ਹੋਈ ਲੜੀ ਦੌਰਾਨ ਲਾਰਡਜ਼ ਟੈਸਟ ’ਚ ਭਾਰਤ ’ਤੇ ਇੰਗਲੈਂਡ ਦੀ ਵੱਡੀ ਜਿੱਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਵੋਕਸ ਨੇ ਉਸ ਮੈਚ ’ਚੇ ਅਜੇਤੂ 137 ਦੌੜਾਂ ਬਣਾਉਣ ਤੋਂ ਇਲਾਵਾ 4 ਵਿਕਟਾਂ ਲਈਆਂ, ਜਿਸ ਨਾਲ ਇੰਗਲੈਂਡ ਨੇ ਪਾਰੀ ਅਤੇ 159 ਦੌੜਾਂ ਨਾਲ ਜਿੱਤ ਦਰਜ ਕੀਤੀ।

ਵੋਕਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਜੋਸ਼ ਟੰਗ ਨੂੰ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈ. ਸੀ. ਬੀ.) ਨੇ 20 ਜੂਨ ਤੋਂ ਸ਼ੁਰੂ ਹੋ ਰਹੇ ਟੈਸਟ ਤੋਂ ਪਹਿਲਾਂ ਜ਼ਰੂਰੀ ਤਿਆਰੀ ਕਰਨ ਨੂੰ ਕਿਹਾ ਹੈ। ਇਸ ਲਈ ਇਹ ਦੋਨੋਂ ਖਿਡਾਰੀ ਨਾਰਥੰਪਟਨ ’ਚ ਸ਼ੁੱਕਰਵਾਰ ਤੋਂ ਭਾਰਤ ਏ ਖਿਲਾਫ ਸ਼ੁਰੂ ਹੋ ਰਹੇ ਇੰਗਲੈਂਡ ਲਾਇਨਜ਼ ਦੇ ਦੂਸਰੇ ਗੈਰ-ਰਸਮੀ ਟੈਸਟ ’ਚ ਖੇਡਣਗੇ।

ਜੂਨ 2022 ’ਚ ਇੰਗਲੈਂਡ ਖਿਲਾਫ ਟੈਸਟ ਡੈਬਿਊ ਕਰਨ ਤੋਂ ਬਾਅਦ ਜੈਮੀ ਓਵਰਟਨ ਨੂੰ ਪਹਿਲੀ ਵਾਰ ਟੈਸਟ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ। ਉਸ ਨੂੰ ਹਾਲਾਂਕਿ ਬਰਮਿੰਘਮ ’ਚ ਵੈਸਟਇੰਡੀਜ਼ ਖਿਲਾਫ 29 ਮਈ ਨੂੰ ਪਹਿਲੇ ਇਕ ਦਿਨਾ ਅੰਤਰਾਰਾਸ਼ਟਰੀ ਮੈਚ ਦੌਰਾਨ ਸੱਜੇ ਹੱਥ ਦੀ ਛੋਟੀ ਉਂਗਲੀ ’ਤੇ ਸੱਟ ਲੱਗੀ ਸੀ।


author

Hardeep Kumar

Content Editor

Related News