ਪਹਿਲੇ ਟੈਸਟ ''ਚ ਮਿਲੀ ਕਰਾਰੀ ਹਾਰ ਮਗਰੋਂ ਭਾਰਤੀ ਖਿਡਾਰੀਆਂ ਬਾਰੇ ਧਾਕੜਾਂ ਦਾ ਕੀ ਹੈ ਕਹਿਣਾ ?
Friday, Jun 27, 2025 - 04:29 PM (IST)

ਸਪੋਰਟਸ ਡੈਸਕ- ਸਿਰਫ ਇਕ ਮੈਚ ਨਾਲ ਹੀ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ ਪਰ ਭਾਰਤ ਨੇ ਨਿਸ਼ਚਿਤ ਤੌਰ ’ਤੇ ਇੰਗਲੈਂਡ ਖਿਲਾਫ ਸ਼ੁਰੂਆਤੀ ਟੈਸਟ ’ਚ ਸੰਨਿਆਸ ਲੈ ਚੁੱਕੇ ਸੁਪਰਸਟਾਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਕਮੀ ਮਹਿਸੂਸ ਨਹੀਂ ਕੀਤੀ ਅਤੇ ਟਾਪ 4 ਖਿਡਾਰੀਆਂ ਨੇ ਬੱਲੇਬਾਜ਼ੀ ਲਾਈਨਅੱਪ ਨੂੰ ਮਜ਼ਬੂਤ ਬਣਾ ਕੇ ਰੱਖਿਆ। ਰੋਹਿਤ ਅਤੇ ਕੋਹਲੀ ਦੀ ਕਮੀ ਨੂੰ ਪੂਰਾ ਕਰਨ ਲਈ ਕਿੰਨਾ ਸਮਾਂ ਲੱਗੇਗਾ ? ਇਹ ਸਵਾਲ ਹੇਡਿੰਗਲੇ ’ਚ ਸ਼ੁਰੂਆਤੀ ਟੈਸਟ ਤੋਂ ਪਹਿਲਾਂ ਚਰਚਾਵਾਂ ਦਾ ਵਿਸ਼ਾ ਰਿਹਾ।
ਨਵੇਂ ਕਪਤਾਨ ਸ਼ੁੱਭਮਨ ਗਿੱਲ ਦੇ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਰਿਕਾਰਡ ’ਤੇ ਸਵਾਲ ਚੁੱਕੇ ਸਨ ਪਰ ਉਸ ਦੇ ਮਹੱਤਵਪੂਰਨ ਯੋਗਦਾਨ ਕਰ ਕੇ ਡ੍ਰੈਸਿੰਗ ਰੂਪ ਦਾ ਸਨਮਾਨ ਹਾਸਲ ਕੀਤਾ। ਉਸ ਨੇ ਨੰਬਰ 4 ’ਤੇ ਖੇਡਦਿਆਂ ਸ਼ਾਨਦਾਰ ਸੈਂਕੜਾ ਬਣਾਇਆ। ਮਹਿਮਾਨ ਟੀਮ ਨੇ 2 ਪਾਰੀਆਂ ’ਚ 5 ਸੈਂਕੜੇ ਬਣਾਏ ਪਰ ਫਿਰ ਵੀ ਮੈਚ ਹਾਰ ਗਏ ਕਿਉਂਕਿ ਭਾਰਤ ਦਾ ਗੇਂਦਬਾਜ਼ੀ ਹਮਲਾ ਪੂਰੀ ਤਰ੍ਹਾਂ ਜਸਪ੍ਰੀਤ ਬੁਮਰਾਹ ’ਤੇ ਨਿਰਭਰ ਸੀ।
ਕੇ.ਐੱਲ. ਰਾਹੁਲ ਨੇ ਟਾਪ ਕ੍ਰਮ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਨੇੜਲੇ ਭਵਿੱਖ ਲਈ ਉਸ ਦੇ ਬੱਲੇਬਾਜ਼ ਸਥਾਨ ’ਤੇ ਬਹਿਸ ਬੰਦ ਹੋ ਗਈ ਹੈ। ਉਸ ਨੇ ਦਿਖਾਇਆ ਕਿ ਇੰਗਲੈਂਡ ਦੇ ਹਾਲਾਤ ’ਚ ਬੱਲੇਬਾਜ਼ੀ ਕਰਨ ਦਾ ਤਰੀਕਾ ਕੀ ਹੈ। ਉਸ ਦੇ ਸਲਾਮੀ ਜੋੜੀਦਾਰ ਯਸ਼ਸਵੀ ਜਾਇਸਵਾਲ ਨੇ ਆਸਟ੍ਰੇਲੀਆ ਦੇ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ’ਚ ਯਾਦਗਾਰ ਸੈਂਕੜਾ ਲਾਇਆ ਸੀ ਅਤੇ ਇੰਗਲੈਂਡ ’ਚ ਆਪਣੀ ਪਹਿਲੀ ਪਾਰੀ ’ਚ ਇਹੀ ਦੋਹਰਾਇਆ। ਗਿੱਲ ਨੇ ਜਿਸ ਤਰ੍ਹਾਂ ਆਪਣੇ ਪੈਰਾਂ ਦਾ ਇਸਤੇਮਾਲ ਕੀਤਾ, ਉਸ ਨੂੰ ਖੇਡ ਦੇ ਮਹਾਨ ਖਿਡਾਰੀਆਂ ਨੇ ਵੀ ਦੇਖਿਆ, ਜਿਸ ’ਚ ਸਾਬਕਾ ਕਪਤਾਨ ਸੌਰਵ ਗਾਂਗੁਲੀ ਵੀ ਸ਼ਾਮਿਲ ਸੀ, ਜੋ ਉਸ ਦੇ ਸੁਧਾਰ ਤੋਂ ਹੈਰਾਨ ਸੀ।
ਸਾਬਕਾ ਭਾਰਤੀ ਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਨੇ ਕਿਹਾ ਕਿ ਰੋਹਿਤ ਅਤੇ ਕੋਹਲੀ ਦੇ ਸੰਨਿਆਸ ਤੋਂ ਬਾਅਦ ਬਦਲਾਅ ਹੋਇਆ ਹੈ ਜਾਂ ਨਹੀਂ, ਅਸੀਂ ਲੜੀ ਦੇ ਅਖੀਰ ’ਚ ਦੱਸ ਸਕਾਂਗੇ। ਉਸ ਕਿਹਾ ਕਿ ਬੱਲੇਬਾਜ਼ੀ ’ਚ ਚੰਗਾ ਪ੍ਰਦਰਸ਼ਨ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਉਹ ਤਜਰਬੇਕਾਰ ਕ੍ਰਿਕਟਰ ਹੈ। ਗਿੱਲ, ਯਸ਼ਸਵੀ, ਪੰਤ, ਰਾਹੁਲ ਸਾਰੇ ਬਿਹਤਰੀਨ ਹਨ ਅਤੇ ਲੰਮੇ ਸਮੇਂ ਤੋਂ ਖੇਡ ਰਹੇ ਹਨ। ਰਾਹੁਲ ਜਦੋਂ ਟੈਸਟ ਕ੍ਰਿਕਟ ’ਚ ਇਸ ਤਰ੍ਹਾਂ ਖੇਡਦਾ ਹੈ ਤਾਂ ਆਪਣਾ ਸਰਵਸ਼੍ਰੇਸ਼ਠ ਕਰਦਾ ਹੈ।
ਇਹ ਵੀ ਪੜ੍ਹੋ- 'ਜੈ ਹਿੰਦ, ਜੈ ਭਾਰਤ !', ISS ਪਹੁੰਚਦਿਆਂ ਹੀ ਸ਼ੁਭਾਂਸ਼ੂ ਨੇ ਦੇਸ਼ ਵਾਸੀਆਂ ਦੇ ਨਾਂ ਹਿੰਦੀ 'ਚ ਭੇਜਿਆ 'ਖ਼ਾਸ' ਸੰਦੇਸ਼
ਇੰਗਲੈਂਡ ’ਚ ਕੁਝ ਯਾਦਗਾਰ ਪਾਰੀਆਂ ਖੇਡਣ ਵਾਲਾ ਭਾਰਤ ਦਾ ਸਾਬਕਾ ਕਪਤਾਨ ਦਿਲੀਪ ਵੇਂਗਸਕਰ ਵੀ ਬੱਲੇਬਾਜ਼ਾਂ ਤੋਂ ਪ੍ਰਭਾਵਿਤ ਹੈ। ਉਸ ਨੇ ਕਿਹਾ ਕਿ ਜ਼ਿਆਦਾਤਰ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਜੋ ਭਵਿੱਖ ਲਈ ਚੰਗਾ ਸੰਕੇਤ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ 3 ਬਿਹਤਰੀਨ ਬੱਲੇਬਾਜ਼ ਸ਼੍ਰੇਅਸ ਅਈਅਰ, ਸਰਫਰਾਜ਼ ਖਾਨ ਅਤੇ ਦੇਵਦੱਤ ਪੱਡੀਕਲ ਹਨ, ਜੋ ਟੀਮ ਦਾ ਹਿੱਸਾ ਵੀ ਨਹੀਂ ਹਨ। ਵੇਂਗਸਕਰ ਨੇ ਕਿਹਾ ਕਿ ਮੁੱਖ ਬੱਲੇਬਾਜ਼ੀ ਫਾਰਮ ’ਚ ਹੈ। ਮੈਨੂੰ ਯਕੀਨ ਹੈ ਕਿ ਕਰੁਣ ਨਾਇਰ ਅਤੇ ਸਾਈਂ ਸੁਦਰਸ਼ਨ ਵੀ ਚੰਗਾ ਪ੍ਰਦਰਸ਼ਨ ਕਰਨਗੇ।
ਗਿੱਲ ਨੇ ਪੈਰਾਂ ਦਾ ਚੰਗਾ ਇਸਤੇਮਾਲ ਕੀਤਾ : ਗਾਂਗੁਲੀ
ਗਾਂਗੁਲੀ ਨੇ ਹਾਲ ਹੀ ’ਚ ਦਿੱਤੀ ਇਕ ਇੰਟਰਵਿਊ ’ਚ ਕਿਹਾ ਕਿ ਮੈਂ ਵਿਦੇਸ਼ੀ ਜ਼ਮੀਨ ’ਤੇ ਗਿੱਲ ਦੇ ਫੁੱਟਵਰਕ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਉਸ ਦੇ ਪੈਰਾਂ ’ਚ ਬਹੁਤ ਸੁਧਾਰ ਹੋਇਆ ਹੈ। ਸ਼ੁੱਭਮਨ ਨੇ ਪੈਰਾਂ ਦਾ ਚੰਗਾ ਇਸਤੇਮਾਲ ਕੀਤਾ ਅਤੇ ਕੋਈ ਗਲਤੀ ਵੀ ਨਹੀਂ ਕੀਤੀ।
ਉੱਥੇ ਹੀ 5ਵੇਂ ਨੰਬਰ ’ਤੇ ਰਿਸ਼ਭ ਪੰਤ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ ਇਕ ਟੈਸਟ ’ਚ 2 ਸੈਂਕੜੇ ਬਣਾਉਣ ਦੀ ਹੈਰਾਨੀਜਨਕ ਉਪਲੱਬਧੀ ਹਾਸਲ ਕੀਤੀ। ਤੀਸਰੇ ਨੰਬਰ ’ਤੇ ਉਤਰਿਆ ਸਾਈ ਸੁਦਰਸ਼ਨ ਪਹਿਲੀ ਪਾਰੀ ’ਚ ਇਕ ਮਾਮੂਲੀ ਗੇਂਦ ’ਤੇ ਆਊਟ ਹੋ ਗਿਆ ਪਰ ਦੂਸਰੀ ਪਾਰੀ ’ਚ ਟਿਕ ਕੇ ਖੇਡਿਆ। ਉਮੀਦ ਹੈ ਕਿ ਉਸ ਨੂੰ ਲੰਮੇ ਸਮੇਂ ਤੱਕ ਮੌਕਾ ਦਿੱਤਾ ਜਾਵੇਗਾ। ਇਹੀ ਗੱਲ ਨਾਇਰ ’ਤੇ ਵੀ ਲਾਗੂ ਹੁੰਦੀ ਹੈ ਪਰ ਭਾਰਤ ਨੂੰ ਗੇਂਦਬਾਜ਼ੀ ਅਤੇ ਫੀਲਡਿੰਗ ਵਿਭਾਗ ’ਚ ਬਹੁਤ ਸੁਧਾਰ ਕਰਨਾ ਹੇਵੇਗਾ, ਲੇਕਿਨ ਬੱਲੇਬਾਜ਼ੀ ਅਜੇ ਠੀਕ ਲੱਗਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਹੁਣ ਨਹੀਂ ਪਵੇਗਾ ਕੋਈ 'ਰੌਲਾ', ICC ਨੇ ਨਿਯਮਾਂ 'ਚ ਕੀਤੇ ਅਹਿਮ ਬਦਲਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e