ਇੰਗਲੈਂਡ ਦੌਰੇ ਲਈ ਨਵੀਂ ਟੀਮ ਦਾ ਐਲਾਨ, ''ਸਰਪੰਚ ਸਾਬ੍ਹ'' ਦਾ ਕਰੀਬੀ ਸਾਥੀ ਬਣਿਆ ਕਪਤਾਨ

Tuesday, Jun 17, 2025 - 04:58 PM (IST)

ਇੰਗਲੈਂਡ ਦੌਰੇ ਲਈ ਨਵੀਂ ਟੀਮ ਦਾ ਐਲਾਨ, ''ਸਰਪੰਚ ਸਾਬ੍ਹ'' ਦਾ ਕਰੀਬੀ ਸਾਥੀ ਬਣਿਆ ਕਪਤਾਨ

ਸਪੋਰਟਸ ਡੈਸਕ : ਭਾਰਤ ਦੇ ਇੰਗਲੈਂਡ ਦੌਰੇ ਲਈ ਤਕਰੀਬਨ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 20 ਜੂਨ ਨੂੰ ਲੀਡਜ਼ ਦੇ ਹੈਡਿੰਗਲੇ ਮੈਦਾਨ 'ਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਪਹਿਲਾ ਮੈਚ ਖੇਡਿਆ ਜਾਵੇਗਾ। ਇਸ ਮੈਚ 'ਚ ਸ਼ੁਭਮਨ ਗਿਲ ਦੀ ਅਗਵਾਈ ਹੇਠ ਭਾਰਤੀ ਟੀਮ ਵਧੀਆ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਇੰਗਲੈਂਡ ਦੀ ਟੀਮ ਨੂੰ ਉਸਦੇ ਘਰ 'ਚ ਹਰਾਉਣਾ ਭਾਰਤ ਲਈ ਆਸਾਨ ਨਹੀਂ ਹੋਵੇਗਾ।
ਇਸ ਤੋਂ ਪਹਿਲਾਂ ਮੁੰਬਈ ਕ੍ਰਿਕਟ ਸੰਘ (MCA) ਨੇ ਆਪਣੀ ਐਮਰਜਿੰਗ ਟੀਮ ਦਾ ਐਲਾਨ ਕੀਤਾ ਹੈ ਜੋ ਇੰਗਲੈਂਡ ਦੌਰੇ 'ਤੇ ਜਾਵੇਗੀ। 16 ਮੈਂਬਰਾਂ ਦੀ ਇਸ ਟੀਮ ਦੀ ਕਮਾਨ ਪੰਜਾਬ ਕਿੰਗਜ਼ ਦੇ ਆਲਰਾਊਂਡਰ ਤੇ ਸ਼੍ਰੇਅਸ ਅਈਅਰ ਦੇ ਨਜ਼ਦੀਕੀ ਸੂਰਯਾਂਸ਼ ਸ਼ੇਡਗੇ ਨੂੰ ਦਿੱਤੀ ਗਈ ਹੈ, ਜਦਕਿ ਵੈਦਾਂਤ ਮੁਰਕਰ ਨੂੰ ਉਪਕਪਤਾਨ ਬਣਾਇਆ ਗਿਆ ਹੈ।
ਇਹ ਟੀਮ 28 ਜੂਨ ਤੋਂ ਇੰਗਲੈਂਡ ਦੌਰੇ ਦੀ ਸ਼ੁਰੂਆਤ ਕਰੇਗੀ, ਜਿਸ ਦੌਰਾਨ ਨਾਟਿੰਘਮਸ਼ਾਇਰ, ਕਮਬਾਈਨਡ ਨੇਸ਼ਨਲ ਕਾਊਂਟੀਆਂ (ਚੈਲੰਜਰ), ਵਾਰਸੇਸਟਰਸ਼ਾਇਰ ਅਤੇ ਗਲੋਸਟਰਸ਼ਾਇਰ ਵਰਗੀਆਂ ਟੀਮਾਂ ਦੇ ਖਿਲਾਫ ਪੰਜ ਦੋ ਦਿਨਾਂ ਦੇ ਮੈਚ ਅਤੇ ਚਾਰ ਇਕ ਦਿਨਾ ਮੈਚ ਖੇਡੇ ਜਾਣਗੇ। MCA ਦੇ ਸਕੱਤਰ ਅਭਯ ਨੇ ਦੱਸਿਆ ਕਿ ਇਹ ਦੌਰਾ ਉਭਰਦੇ ਹੋਏ ਖਿਡਾਰੀਆਂ ਦੇ ਵਿਕਾਸ ਲਈ ਇੱਕ ਮਹੱਤਵਪੂਰਣ ਕਦਮ ਹੈ, ਜਿਸ ਨਾਲ ਉਨ੍ਹਾਂ ਦੀ ਤਕਨੀਕੀ, ਮਾਨਸਿਕ ਅਤੇ ਰਣਨੀਤਿਕ ਯੋਗਤਾਵਾਂ ਨੂੰ ਨਿਖਾਰਣ ਵਿੱਚ ਮਦਦ ਮਿਲੇਗੀ। ਕਈ ਖਿਡਾਰੀ ਜਿਵੇਂ ਕਿ ਮੁਸ਼ੀਰ ਖਾਨ, ਅੰਗਕ੍ਰਿਸ਼ ਰਘੁਵੰਸ਼ੀ, ਹਰਸ਼ਲ ਜਾਧਵ ਆਦਿ ਇਸ ਮੌਕੇ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਲਈ ਵਰਤਣਾ ਚਾਹੁੰਦੇ ਹਨ।

 

ਇਹ ਹੈ ਇੰਗਲੈਂਡ ਦੌਰੇ 'ਤੇ ਜਾਣ ਵਾਲੀ ਐਮਰਜਿੰਗ ਮੁੰਬਈ ਟੀਮ: 
ਸੂਰਯਾਂਸ਼ ਸ਼ੇਡਗੇ (ਕਪਤਾਨ), ਵੈਦਾਂਤ ਮੁਰਕਰ (ਉਪਕਪਤਾਨ), ਅੰਗਕ੍ਰਿਸ਼ ਰਘੁਵੰਸ਼ੀ, ਆਯੁਸ਼ ਵਰਤਕ, ਆਯੁਸ਼ ਜਿਮਾਰੇ, ਹਿਮਾਂਸ਼ੂ ਸਿੰਘ, ਮਨਨ ਭੱਟ, ਮੁਸ਼ੀਰ ਖਾਨ, ਨਿਖਿਲ ਗਿਰੀ, ਪ੍ਰਗਨੇਸ਼ ਕਨਪਿੱਲੇਵਾਰ, ਪ੍ਰਤੀਕ ਕੁਮਾਰ ਯਾਦਵ, ਪ੍ਰੇਮ ਦੇਵਕਰ, ਪ੍ਰਿੰਸ ਬਦਿਆਣੀ, ਜ਼ੈਦ ਪਾਟਣਕਰ, ਹ੍ਰਿਸ਼ਿਕੇਸ਼ ਗੋਰੇ, ਹਰਸ਼ਲ ਜਾਧਵ।

ਕੋਚ: ਰਮੇਸ਼ ਪੋਵਾਰ
ਸਹਾਇਕ ਕੋਚ: ਦੀਪਕ ਪਾਟਿਲ
ਮੈਨੇਜਰ: ਅਰਮਾਨ ਮਲਿਕ
ਫਿਜ਼ਿਓਥੈਰਪਿਸਟ: ਜੀ. ਸੁਰੇਸ਼ ਕੁਮਾਰ, ਵਿਨਾਯਕ ਪਾਰਟੇਕੀ
ਐਨਾਲਿਸਟ: ਸ਼ੰਕਰ ਤੰਨਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News