ਗਿੱਲ ਨੂੰ ਖਿਡਾਰੀਆਂ ਤੋਂ ਸਨਮਾਨ ਹਾਸਲ ਕਰਨ ਲਈ ਇੰਗਲੈਂਡ ’ਚ ਦੌੜਾਂ ਬਣਾਉਣੀਆਂ ਪੈਣਗੀਆਂ : ਕਾਰਤਿਕ
Wednesday, Jun 18, 2025 - 11:18 AM (IST)

ਲੰਡਨ– ਭਾਰਤ ਦੇ ਸਾਬਕਾ ਕ੍ਰਿਕਟਰ ਦਿਨੇਸ਼ ਕਾਰਤਿਕ ਦਾ ਮੰਨਣਾ ਹੈ ਕਿ ਸ਼ੁਭਮਨ ਗਿੱਲ ਨੂੰ ਅਜੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਨਹੀਂ ਹੋਇਆ ਹੋਵੇਗਾ ਤੇ ਡ੍ਰੈਸਿੰਗ ਰੂਮ ਵਿਚ ਸਨਮਾਨ ਹਾਸਲ ਕਰਨ ਲਈ ਇਸ ਨੌਜਵਾਨ ਖਿਡਾਰੀ ਨੂੰ ਆਪਣੀ ਬੱਲੇਬਾਜ਼ੀ ’ਤੇ ਧਿਆਨ ਕੇਂਦ੍ਰਿਤ ਕਰਨਾ ਪਵੇਗਾ।
ਕਾਰਤਿਕ ਨੇ ਕਿਹਾ, ‘‘ਮੇਰਾ ਪਹਿਲਾ ਸੁਝਾਅ ਜਿਹੜਾ ਮੈਂ ਸ਼ੁਭਮਨ ਗਿੱਲ ਨੂੰ ਦੇਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਤੁਸੀਂ ਆਪਣੀ ਕਪਤਾਨੀ ਦੀ ਭੂਮਿਕਾ ਸਿਰਫ ਫੀਲਡਿੰਗ ਕਰਦੇ ਸਮੇਂ ਨਿਭਾਓ। ਆਪਣੀ ਬੱਲੇਬਾਜ਼ੀ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰੋ। ਗਿੱਲ ਨੂੰ ਡ੍ਰੈਸਿੰਗ ਰੂਮ (ਟੀਮ ਦੇ ਹੋਰ ਮੈਂਬਰ) ਵਿਚ ਸਨਮਾਨ ਹਾਸਲ ਕਰਨ ਲਈ ਦੌੜਾਂ ਬਣਾਉਣੀਆਂ ਹੀ ਪੈਣਗੀਆਂ। ਐੱਸ. ਈ. ਐੱਨ. ਏ. (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ) ਦੇਸ਼ਾਂ ਵਿਚ ਬੱਲੇਬਾਜ਼ ਦੇ ਰੂਪ ਵਿਚ ਉਸਦੀ ਔਸਤ ਅਜਿਹੀ ਨਹੀਂ ਹੈ, ਜਿਸ ’ਤੇ ਉਸ ਨੂੰ ਮਾਣ ਹੋਵੇਗਾ।’’