ਇੰਗਲੈਂਡ ਨੂੰ ਭਾਰਤ ਵਿਰੁੱਧ ਪਹਿਲੇ ਮਹਿਲਾ ਟੀ-20 ਮੈਚ ’ਚ ਹੌਲੀ ਓਵਰ ਗਤੀ ਲਈ ਜੁਰਮਾਨਾ

Monday, Jun 30, 2025 - 11:59 AM (IST)

ਇੰਗਲੈਂਡ ਨੂੰ ਭਾਰਤ ਵਿਰੁੱਧ ਪਹਿਲੇ ਮਹਿਲਾ ਟੀ-20 ਮੈਚ ’ਚ ਹੌਲੀ ਓਵਰ ਗਤੀ ਲਈ ਜੁਰਮਾਨਾ

ਨਾਟਿੰਘਮ– ਇੰਗਲੈਂਡ ਨੂੰ ਭਾਰਤ ਵਿਰੁੱਧ ਪਹਿਲੇ ਮਹਿਲਾ ਟੀ-20 ਕੌਮਾਂਤਰੀ ਮੈਚ ਵਿਚ ਹੌਲੀ ਓਵਰ ਗਤੀ ਲਈ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਾਇਆ ਗਿਆ ਹੈ, ਜਿਸ ਵਿਚ ਮਹਿਮਾਨ ਟੀਮ ਨੇ 97 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਐਮੀਰੇਟਸ ਆਈ. ਸੀ. ਸੀ. ਕੌਮਾਂਤਰੀ ਪੈਨਲ ਆਫ ਮੈਚ ਰੈਫਰੀ ਹੇਲੇਨ ਪੈਕ ਨੇ ਨਿਰਧਾਰਿਤ ਸਮੇਂ ਵਿਚ ਦੋ ਓਵਰ ਘੱਟ ਸੁੱਟਣ ਤੋਂ ਬਾਅਦ ਇੰਗਲੈਂਡ ਨੂੰ ਇਹ ਜੁਰਮਾਨਾ ਲਾਇਆ ।


author

Tarsem Singh

Content Editor

Related News