ਸਹੀ ਲੋਕ ਹੋਣ ਨਾਲ ਹੀ 80 ਫ਼ੀਸਦੀ ਕੰਮ ਪੂਰਾ ਹੋ ਜਾਂਦਾ ਹੈ : ਲਖਨਊ ਫ੍ਰੈਂਚਾਈਜ਼ੀ ਦੇ ਮਾਲਕ
Wednesday, Mar 23, 2022 - 03:51 PM (IST)
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਨਵੀਂ ਫ੍ਰੈਂਚਾਈਜ਼ੀ ਲਖਨਊ ਸੁਪਰਜਾਇੰਟਸ ਦੇ ਮਾਲਕ ਸੰਜੀਵ ਗੋਇਨਕਾ ਨੇ ਟੀਮ ਨੂੰ ਹਲਕੇ ਆਸਮਾਨੀ ਰੰਗ ਦੀ ਜਰਸੀ 'ਤੇ 'ਗਰੁੜ'(ਇੱਲ) ਨੂੰ ਪ੍ਰਗਟਾਉਂਦੇ ਚਿੰਨ੍ਹ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਫ੍ਰੈਂਚਾਈਜ਼ੀ 'ਆਪਣੀ ਉਡਾਣ ਭਰਨ ਲਈ ਤਿਆਰ'ਹੈ। ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਸਫਲਤਾ ਸਹੀ ਕੰਮ ਲਈ ਸਹੀ ਲੋਕਾਂ ਦੀ ਚੋਣ 'ਤੇ ਨਿਰਭਰ ਕਰਦੀ ਹੈ। ਸੁਪਰਜਾਇੰਟਸ ਨੇ ਮੰਗਲਵਾਰ ਨੂੰ ਆਪਣੀ ਜਰਸੀ ਤੇ ਟੀਮ ਦੇ ਥੀਮ ਸਾਂਗ ਦੀ ਘੁੰਢ ਚੁਕਾਈ ਕੀਤੀ, ਜਿਸ ਦਾ ਮੁੱਖ ਵਾਕ 'ਅਬ ਅਪਨੀ ਬਾਰੀ ਹੈ' ਹੈ।
ਇਹ ਵੀ ਪੜ੍ਹੋ : ਜੂਨੀਅਰ ਵਿਸ਼ਵ ਕੱਪ 'ਚ ਫਾਇਦੇਮੰਦ ਹੋਵੇਗਾ FIH ਪ੍ਰੋ ਲੀਗ ਦਾ ਤਜਰਬਾ : ਸਲੀਮਾ ਟੇਟੇ
ਆਈ. ਪੀ. ਐੱਲ. ਫ੍ਰੈਂਚਾਈਜ਼ੀ ਚਲਾਉਣ ਦੇ ਉਨ੍ਹਾਂ ਦੇ ਮੰਤਰ ਬਾਰੇ ਪੁੱਛੇ ਜਾਣ 'ਤੇ ਆਰ. ਪੀ. ਐਸ. ਜੀ. ਸਮੂਹ ਦੇ ਮੁਖੀ ਨੇ ਕਿਹਾ- ਮੈਂ ਆਪਣੇ ਕਾਰੋਬਾਰ ਨੂੰ ਇਕ ਸਧਾਰਨ ਸਿਧਾਂਤ 'ਤੇ ਚਲਾਉਂਦਾ ਹਾਂ। ਸਹੀ ਕੰਮ ਤੇ ਉਸ ਨੂੰ ਸਹੀ ਤਰੀਕੇ ਨਾਲ ਕਰਨ ਲਈ ਸਹੀ ਲੋਕਾਂ ਨੂੰ ਰਖਣਾ। ਇਸ ਦੇ ਨਾਲ ਹੀ 15 ਫ਼ੀਸਦੀ ਕੰਮ ਰਣਨੀਤੀ, ਦ੍ਰਿਸ਼ਟੀਕੋਣ ਤੇ ਬਣਤਰ ਨਾਲ ਹੋ ਜਾਂਦਾ ਹੈ। ਇਹ 95 ਫ਼ੀਸਦੀ ਹੈ ਤੇ ਬਾਕੀ ਪੰਜ ਫ਼ੀਸਦੀ ਟੀਮ ਨੂੰ ਪ੍ਰੇਰਿਤ ਕਰਨ ਦੇ ਲਈ ਹੈ।
ਇਹ ਵੀ ਪੜ੍ਹੋ : ਦੀਪਕ ਹੁੱਡਾ ਤੇ ਕਰੁਣਾਲ ਪੰਡਯਾ ਵਿਵਾਦ ’ਤੇ ਬੋਲੇ ਗੰਭੀਰ, ਕਿਹਾ-ਜ਼ਰੂਰੀ ਨਹੀਂ ਕਿ ਤੁਸੀਂ ਦੋਸਤ ਹੋਵੋ
ਲਖਨਊ ਟੀਮ ਦੀ ਨਵੀਂ ਜਰਸੀ 'ਚ ਹਲਕੇ ਆਸਮਾਨੀ ਰੰਗ ਦਾ ਇਸਤੇਮਾਲ ਕੀਤਾ ਹੈ ਜੋ ਆਈ. ਪੀ. ਐੱਲ. 'ਚ ਪਹਿਲੀ ਵਾਰ ਹੋ ਰਿਹਾ ਹੈ। ਇਸ ਨੂੰ ਯੁਵਾ ਡਿਜ਼ਾਈਨਰ ਕੁਣਾਲ ਰਾਵਲ ਨੇ ਡਿਜ਼ਾਇਨ ਕੀਤਾ ਹੈ। ਥੀਮ ਸਾਂਗ ਨੂੰ ਬਾਦਸ਼ਾਹ ਨੇ ਗਾਇਆ ਹੈ ਤੇ ਕੋਰੀਓਗ੍ਰਾਫ਼ੀ ਰੇਮੋ ਡਿਸੂਜ਼ਾ ਨੇ ਕੀਤੀ ਹੈ। ਗੋਇਨਕਾ ਨੇ ਕਿਹਾ ਕਿ ਲਖਨਊ 'ਚ, ਅਸੀਂ ਪਹਿਲਾਂ ਤੁਸੀਂ, ਪਹਿਲਾਂ ਤੁਸੀਂ' ਕਹਿੰਦੇ ਹਾਂ, ਪਰ ਇੱਥੇ ਸਾਡੀ ਟੀਮ ਕਹੇਗੀ 'ਪਹਿਲਾਂ ਅਸੀਂ'। ਅਸੀਂ ਇੱਥੇ ਪਹਿਲਾਂ ਜਿੱਤਣ ਆਏ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।