ਮੇਸੀ ਤੇ ਸੂਆਰੇਜ ਦੇ ਗੋਲਾਂ ਨਾਲ ਬਾਰਸੀਲੋਨਾ ਖਿਤਾਬ ਦੇ ਨੇੜੇ

Sunday, Apr 07, 2019 - 09:50 PM (IST)

ਬਾਰਸੀਲੋਨਾ— ਲੂਈਸ ਸੂਆਰੇਜ ਤੇ ਲਿਓਨਿਲ ਮੇਸੀ ਦੇ ਦੋ ਮਿੰਟ ਦੇ ਅੰਦਰ ਕੀਤੇ ਗਏ ਦੋ ਗੋਲਾਂ ਦੇ ਦਮ 'ਤੇ ਬਾਰਸੀਲੋਨਾ ਨੇ ਐਤਵਾਰ ਨੂੰ ਇੱਥੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਵਿਚ 10 ਖਿਡਾਰੀਆਂ ਨਾਲ ਉੱਤਰੀ ਐਟਲੇਟਿਕੋ ਮੈਡ੍ਰਿਡ ਨੂੰ 2-0 ਨਾਲ ਹਰਾ ਕੇ ਖਿਤਾਬ ਵੱਲ ਕਦਮ ਵਧਾ ਦਿੱਤੇ ਹਨ। ਮੇਸੀ ਲਈ ਲਾ ਲਿਗਾ ਵਿਚ ਇਹ ਰਿਕਾਰਡ 335ਵੀਂ ਜਿੱਤ ਹੈ ਜਦਕਿ ਸੂਆਰੇਜ ਨੇ ਬਾਰਸੀਲੋਨਾ ਲਈ ਮੌਜੂਦਾ ਸੈਸ਼ਨ ਵਿਚ ਹੁਣ ਤਕ 53 ਗੋਲ ਕੀਤੇ ਹਨ।
ਮੈਚ ਦੇ 28ਵੇਂ ਮਿੰਟ ਵਿਚ ਐਟਲੇਟਿਕੋ ਮੈਡ੍ਰਿਡ ਦੇ ਖਿਡਾਰੀ ਡਿਆਗੋ ਕੋਸਟਾ ਨੂੰ ਰੈਫਰੀ ਨਾਲ ਭਿੜਨ ਕਾਰਨ ਰੈੱਡ ਕਾਰਡ ਦਿਖਾ ਦਿੱਤਾ ਗਿਆ। ਟੀਮ ਨੇ ਹਾਲਾਂਕਿ ਇਸ ਤੋਂ ਬਾਅਦ 10 ਖਿਡਾਰੀਆਂ ਨਾਲ ਖੇਡਦੇ ਹੋਏ ਬਾਰਸੀਲੋਨਾ ਨੂੰ ਸਖਤ ਟੱਕਰ ਦਿੱਤੀ। ਜਦੋਂ ਮੈਚ ਗੋਲ ਰਹਿਤ ਡਰਾਅ ਵੱਲ ਵਧ ਰਿਹਾ ਸੀ ਤਦ 58ਵੇਂ ਮਿੰਟ ਵਿਚ ਸੂਆਰੇਜ ਤੇ 86ਵੇਂ ਮਿੰਟ ਵਿਚ ਮੇਸੀ ਨੇ ਗੋਲ ਕਰਕੇ ਬਾਰਸੀਲੋਨਾ ਦੀ ਜਿੱਤ ਪੱਕੀ ਕਰ ਦਿੱਤੀ।
ਇਸ ਜਿੱਤ ਦੇ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ਼ ਬਾਰਸੀਲੋਨਾ ਨੇ ਦੂਜੇ ਸਥਾਨ 'ਤੇ ਕਾਬਜ਼ ਐਟਲੇਟਿਕੋ ਮੈਡ੍ਰਿਡ 'ਤੇ 11 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਦੋਵੇਂ ਟੀਮਾਂ ਨੂੰ ਹਾਲਾਂਕਿ ਅਜੇ ਸੱਤ ਮੈਚ ਖੇਡਣੇ ਹਨ ਤੇ ਅਜਿਹੇ ਵਿਚ ਐਟਲੇਟਿਕੋ ਲਈ ਇਸ ਫਰਕ ਨੂੰ ਘੱਟ ਕਰਨਾ ਮੁਸ਼ਕਿਲ ਹੋਵੇਗਾ।


Gurdeep Singh

Content Editor

Related News