ਮਨਿਕਾ ਬੱਤਰਾ ਦੀ ਦੋਹਰੀ ਜਿੱਤ ਨਾਲ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਹੰਗਰੀ ਨੂੰ ਹਰਾਇਆ
Monday, Feb 19, 2024 - 11:24 AM (IST)
ਬੁਸਾਨ, (ਭਾਸ਼ਾ)- ਮਨਿਕਾ ਬੱਤਰਾ ਨੇ ਆਪਣੇ ਦੋਨੋਂ ਸਿੰਗਲ ਮੈਚ ਜਿੱਤੇ, ਜਿਸ ਨਾਲ ਭਾਰਤੀ ਮਹਿਲਾ ਟੀਮ ਨੇ ਵਿਸ਼ਵ ਟੇਬਲ ਟੈਨਿਸ (ਡਬਲਯੂ. ਟੀ. ਸੀ.) ਚੈਂਪੀਅਨਸ਼ਿਪ ’ਚ ਹੰਗਰੀ ਨੂੰ 3-2 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਭਾਰਤੀ ਪੁਰਸ਼ ਟੀਮ ਨੂੰ ਹਾਲਾਂਕਿ ਗਰੁੱਪ ਪੜਾਅ ਦੇ ਆਪਣੇ ਦੂਸਰੇ ਮੈਚ ’ਚ ਪੋਲੈਂਡ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮਨਿਕਾ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੀਨ ਖਿਲਾਫ ਵੀ ਦੋਹਰੀ ਸਫਲਤਾ ਹਾਸਲ ਕੀਤੀ ਸੀ ਪਰ ਭਾਰਤੀ ਟੀਮ ਨੂੰ ਇਹ ਮੁਕਾਬਲਾ 2-3 ਨਾਲ ਗੁਆਉਣਾ ਪਿਆ ਸੀ। ਭਾਰਤ ਦੀ ਟਾਪ ਦਾ ਦਰਜਾ ਪ੍ਰਾਪਤ ਖਿਡਾਰਨ ਮਨਿਕਾ ਨੂੰ ਸ਼ੁਰੂਆਤੀ ਸਿੰਗਲ ਮੁਕਾਬਲੇ ’ਚ ਡੋਰਾ ਮਦਾਰਾਸ ਖਿਲਾਫ ਸੰਘਰਸ਼ ਕਰਨਾ ਪਿਆ ਪਰ ਵਿਸ਼ਵ ਰੈਂਕਿੰਗ ’ਚ 36ਵੇਂ ਸਥਾਨ ’ਤੇ ਕਾਬਿਜ਼ ਮਨਿਕਾ ਨੇ 8-11, 11-5, 12-10, 8-11, 11-4 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਏਸ਼ੀਆ ਟੀਮ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਰਚਿਆ ਇਤਿਹਾਸ
ਇਸ ਤੋਂ ਬਾਅਦ ਹੰਗਰੀ ਦੀ ਜਾਰਜੀਨਾ ਪੋਟਾ ਨੇ ਦੂਸਰੇ ਸਿੰਗਲ ’ਚ ਸ਼੍ਰੀਜਾ ਅਕੁਲਾ ਨੂੰ 11-3, 11-7, 9-11, 11-8 ਨਾਲ ਹਰਾ ਕੇ ਬਰਾਬਰੀ ਕਰ ਲਈ। ਸ਼ੁੱਕਰਵਾਰ ਨੂੰ ਦੁਨੀਆ ਦੀ ਨੰਬਰ-1 ਖਿਡਾਰਨ ਸਨ ਯਿੰਗਸਾ ਨੂੰ ਹਰਾਉਣ ਵਾਲੀ ਅਯਹਿਕਾ ਮੁਖਰਜੀ ਨੇ ਬਰਨਾਡੇਟ ਬਾਲਿੰਟ ਨੂੰ 7-11, 11-6, 11-7, 11-8 ਨਾਲ ਹਰਾ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਚੌਥੇ ਸਿੰਗਲ ’ਚ ਮਦਾਰਾਸ ਨੇ ਸ਼੍ਰੀਜਾ ਨੂੰ 11-4, 11-6, 5-11, 11-7 ਨਾਲ ਹਰਾ ਕੇ ਮੁਕਾਬਲੇ ਨੂੰ ਦਿਲਚਪਸ ਬਣਾ ਦਿੱਤਾ। ਮਨਿਕਾ ਨੇ ਪੋਟਾ ਖਿਲਾਫ ਆਪਣਾ ਹੌਸਲਾ ਬਰਕਰਾਰ ਰੱਖਦੇ ਹੋਏ 11-5, 14-12, 13-11 ਨਾਲ ਜਿੱਤ ਹਾਸਲ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8