ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਰਾਸ਼ਟਰਮੰਡਲ ਖੇਡਾਂ 2022 'ਚ ਭਾਰਤ ਲਈ ਜਿੱਤਿਆ ਪਹਿਲਾ ਗੋਲਡ ਮੈਡਲ

Saturday, Jul 30, 2022 - 11:27 PM (IST)

ਸਪੋਰਟਸ ਡੈਸਕ-ਭਾਰਤ ਦੀ ਚੋਟੀ ਦੀ ਵੇਟਲਫਿਟਰ ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ-2022 ਵਿਚ ਸ਼ਨੀਵਾਰ ਨੂੰ 49 ਕਿ. ਗ੍ਰਾ. ਭਾਰ ਵਰਗ ਵਿਚ ਸੋਨ ਤਮਗਾ ਜਿੱਤ ਲਿਆ। ਇਹ ਭਾਰਤ ਦਾ ਪਹਿਲਾ ਤੇ ਕੁੱਲ ਤੀਜਾ ਤਮਗਾ ਹੈ। ਇਹ ਮੀਰਾਬਾਈ ਦਾ ਵੀ ਰਾਸ਼ਟਰਮੰਡਲ ਖੇਡਾਂ ਵਿਚ ਲਗਾਤਾਰ ਤੀਜਾ ਤਮਗਾ ਹੈ। ਰਾਸ਼ਟਰਮੰਡਲ ਖੇਡਾਂ 2018 ਵਿਚ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਣ ਵਾਲੀ 27 ਸਾਲਾ ਮੀਰਾਬਾਈ ਨੇ ਇੱਥੇ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਉਸ ਨੇ ਫਾਈਨਲ ਵਿਚ ਸਨੈਚ ਦੀ ਦੂਜੀ ਕੋਸ਼ਿਸ਼ ਵਿਚ 88 ਕਿ. ਗ੍ਰਾ. ਦੇ ਨਾਲ ਨਵਾਂ ਰਾਸ਼ਟਰੀ ਤੇ ਰਾਸ਼ਟਰਮੰਡਲ ਰਿਕਾਰਡ ਬਣਾਇਆ।

ਇਹ ਵੀ ਪੜ੍ਹੋ : ਚੀਨ ਨੇ ਤਾਈਵਾਨ ਦੇ ਨੇੜੇ ਫੌਜੀ ਅਭਿਆਸ ਕਰਨ ਦਾ ਕੀਤਾ ਐਲਾਨ

ਇਸ ਤੋਂ ਬਾਅਦ ਉਸ ਨੇ ਕਲੀਨ ਐਂਡ ਜਰਕ ਨੂੰ ਵੀ ਇਕਪਾਸੜ ਜਿੱਤਦੇ ਹੋਏ ਪਹਿਲੀ ਕੋਸ਼ਿਸ਼ ਵਿਚ 109 ਕਿ.ਗ੍ਰਾ. ਭਾਰ ਚੁੱਕ ਕੇ ਦੇਸ਼ ਦਾ ਪਹਿਲਾ ਸੋਨ ਤਮਗਾ ਪੱਕਾ ਕੀਤਾ। ਉਹ ਇੰਨੇ ’ਤੇ ਵੀ ਨਹੀਂ ਰੁਕੀ ਤੇ ਆਪਣੇ ਹੀ ਪ੍ਰਦਰਸ਼ਨ ਨੂੰ ਬਿਹਤਰ ਕਰਦੇ ਹੋਏ ਟੋਕੀਓ 2020 ਦੀ ਚਾਂਦੀ ਤਮਗਾ ਜੇਤੂ ਨੇ ਦੂਜੀ ਕੋਸ਼ਿਸ਼ ਵਿਚ 113 ਕਿਲੋ ਭਾਰ ਚੱਕਿਆ। ਉਹ ਤੀਜੀ ਕੋਸ਼ਿਸ਼ ਅਸਫਲ ਰਹੀ ਪਰ ਉਸ ਨਾਲ ਫਰਕ ਨਹੀਂ ਪਿਆ ਕਿਉਂਕਿ 201 ਕਿਲੋ ਦੇ ਸੁਨਹਿਰੀ ਪ੍ਰਦਰਸ਼ਨ ਦੇ ਨਾਲ ਉਹ ਪੋਡੀਅਮ ’ਤੇ ਪਹਿਲੇ ਸਥਾਨ’ਤੇ ਰਹੀ।

ਇਹ ਵੀ ਪੜ੍ਹੋ :BCCI ਨੇ ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਇਹ ਹੋਣਗੇ ਖਿਡਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News