ਜੇਤੂ ਵਿਦਾਇਗੀ ਲਈ ਉਤਰਨਗੇ ਸਾਊਦੀ ਅਰਬ ਤੇ ਮਿਸਰ
Monday, Jun 25, 2018 - 02:26 AM (IST)

ਵੋਲਗੋਗ੍ਰਾਦ— ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਦੀ ਦੌੜ 'ਚੋਂ ਬਾਹਰ ਚੁੱਕੀਆਂ ਸਾਊਦੀ ਅਰਬ ਤੇ ਮਿਸਰ ਦੀਆਂ ਟੀਮਾਂ ਸੋਮਵਾਰ ਜਦੋਂ ਆਪਣੇ ਆਖਰੀ ਮੈਚ ਲਈ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਇਕ ਹੀ ਟੀਚਾ ਹੋਵੇਗਾ, ਜਿੱਤ ਨਾਲ ਵਿਦਾਇਗੀ ਲੈਣਾ।ਇਸ ਮੁਕਾਬਲੇ ਨੂੰ ਜਿੱਤਣ ਵਾਲੀ ਟੀਮ ਗਰੁੱਪ ਵਿਚ ਆਖਰੀ ਸਥਾਨ 'ਤੇ ਆਉਣ ਦੀ ਸ਼ਰਮਿੰਦਗੀ ਤੋਂ ਬਚ ਜਾਵੇਗੀ। ਦੋਵੇਂ ਟੀਮਾਂ ਆਪਣੇ ਪਹਿਲੇ ਦੋਵੇਂ ਮੁਕਾਬਲੇ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਚੁੱਕੀਆਂ ਹ