ਫਾਈਨਲ ਟਾਈ ਹੋਣ ''ਤੇ ਇਸ ਵੱਕਾਰੀ ਟੂਰਨਾਮੈਂਟ ''ਚ ਇਸ ਤਰ੍ਹਾਂ ਕੀਤਾ ਜਾਵੇਗਾ ਜੇਤੂ ਦਾ ਫੈਸਲਾ
Tuesday, Sep 24, 2019 - 11:16 AM (IST)

ਮੈਲਬੋਰਟ : ਕ੍ਰਿਕਟ ਵਰਲਡ ਕੱਪ ਵਿਚ ਨਿਊਜ਼ੀਲੈਂਡ 'ਤੇ ਇੰਗਲੈਂਡ ਦੀ ਜਿੱਤ ਦੌਰਾਨ ਸੁਰਖੀਆਂ ਬਣਾ ਬਾਊਂਡਰੀ ਗਿਣਨ ਵਾਲਾ ਵਿਵਾਦਪੂਰਨ ਨਿਯਮ ਇਸ ਸੈਸ਼ਨ ਵਿਚ ਆਸਟਰੇਲੀਆ ਦੇ ਬਿਗ ਬੈਸ਼ ਟੀ-20 ਟੂਰਨਾਮੈਂਟ ਵਿਚ ਇਸਤੇਮਾਲ ਨਹੀਂ ਹੋਵੇਗਾ। ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਫਾਈਨਲ ਮੈਚ ਨਿਰਧਾਰਤ ਓਵਰਾਂ ਅਤੇ ਫਿਰ ਸੁਪਰ ਓਵਰ ਵਿਚ ਵੀ ਟਾਈ ਰਹਿਣ 'ਤੇ ਮੇਜ਼ਬਾਨ ਟੀਮ ਨੂੰ ਜ਼ਿਆਦਾ ਬਾਊਂਡਰੀ ਲਗਾਉਣ ਕਾਰਨ ਜੇਤੂ ਐਲਾਨ ਕਰ ਦਿੱਤਾ ਗਿਆ ਸੀ ਜਿਸਦੀ ਕਾਫੀ ਆਲੋਚਨਾ ਹੋਈ ਸੀ।
ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਕਿਹਾ ਕਿ ਨਿਯਮਾਂ ਮੁਤਾਬਕ ਪੁਰਸ਼ ਅਤੇ ਮਹਿਲਾ ਟੀ-20 ਲੀਗ ਦੇ ਫਾਈਨਲ ਵਿਚ ਜੇਕਰ ਦੋਵੇਂ ਟੀਮਾਂ ਦਾ ਸਕੋਰ ਨਿਰਧਾਰਤ ਓਵਰ ਅਤੇ ਫਿਰ ਸੁਪਰ ਓਵਰ ਤੋਂ ਬਾਅਦ ਵੀ ਟਾਈ ਰਹਿੰਦਾ ਹੈ ਤਾਂ ਸੁਪਰ ਓਵਰ ਦਾ ਇਸਤੇਮਾਲ ਤਦ ਤਕ ਜਾਰੀ ਰਹੇਗਾ ਜਦੋਂ ਤਕ ਕੋਈ ਟੀਮ ਸਾਫ ਤੌਰ 'ਤੇ ਜੇਤੂ ਨਹੀਂ ਬਣ ਜਾਂਦੀ। ਨਵੇਂ ਨਿਯਮ ਸਾਰੇ ਤਰ੍ਹਾਂ ਦੇ ਫਾਈਨਲ ਮੈਚਾਂ 'ਤੇ ਲਾਗੂ ਹੋਣਗੇ ਜਦਕਿ ਨਿਯਮਿਤ ਸੈਸ਼ਨ ਮੈਚ ਦੌਰਾਨ ਸੁਪਰ ਓਵਰ ਟਾਈ ਹੋਣ ਦੀ ਸਥਿਤੀ ਵਿਚ ਅੰਕ ਵੰਡੇ ਜਾਣਗੇ।