ਅਫਗਾਨਿਸਤਾਨ ਖਿਲਾਫ ਵਨ-ਡੇ ਸੀਰੀਜ਼ 'ਚ ਵਿੰਡੀਜ਼ ਬੱਲੇਬਾਜ਼ ਹੋਪ ਨੇ ਬਣਾਇਆ ਵਰਲਡ ਰਿਕਾਰਡ

11/12/2019 11:37:22 AM

ਸਪੋਰਸਟ ਡੈਸਕ— ਵੈਸ‍ਟਇੰਡੀਜ਼ ਨੇ ਅਫਗਾਨਿਸ‍ਤਾਨ ਨੂੰ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਇਕਾਨਾ ਅੰਤਰਰਾਸ਼‍ਟਰੀ ਸ‍ਟੇਡੀਅਮ 'ਚ ਖੇਡੇ ਗਏ ਤੀਜੇ ਅਤੇ ਆਖਰੀ ਵਨ-ਡੇ 'ਚ ਪੰਜ ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ। ਸਾਲ 2014 ਤੋਂ ਬਾਅਦ ਪਹਿਲੀ ਵਾਰ ਵਨ-ਡੇ ਸੀਰੀਜ਼ 'ਚ ਕ‍ਲੀਨ ਸ‍ਵੀਪ ਦੇ ਇਰਾਦੇ ਨਾਲ ਉਤਰੀ ਵੈਸ‍ਟਇੰਡੀਜ਼ ਦੀ ਇਸ ਜਿੱਤ ਦੇ ਹੀਰੋ ਸ਼ਾਈ ਹੋਪ ਰਹੇ। ਮੈਨ ਆਫ ਦਿ ਮੈਚ ਹੋਪ ਨੇ 145 ਗੇਂਦਾਂ 'ਤੇ 109 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਸੀਰੀਜ਼ 'ਚ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਵਿੰਡੀਜ਼ ਬੱਲੇਬਾਜ਼ ਸ਼ਾਈ ਹੋਪ ਜੋ ਕਿ ਵਨ-ਡੇ ਫਾਰਮੈਟ 'ਚ ਕੁਝ ਦਿਨਾਂ ਤੋਂ ਬਿਹਤਰੀਨ ਫ਼ਾਰਮ 'ਚ ਚੱਲ ਰਿਹਾ ਹੈ, ਉਸ ਨੇ ਪਹਿਲਾਂ ਤਾਂ ਆਪਣੇ ਅੰਤਰਰਾਸ਼ਟਰੀ ਵਨ-ਡੇ ਕਰੀਅਰ ਦੀਆਂ 1000 ਦੌੜਾਂ ਪੂਰੀਆਂ ਕੀਤੀ ਅਤੇ ਇਸ ਦੇ ਨਾਲ ਉਹ ਵੈਸਟਇੰਡੀਜ਼ ਵਲੋਂ ਕੈਲੇਂਡਰ ਸਾਲ 'ਚ 1000 ਦੌੜਾਂ ਪੂਰੀਆਂ ਕਰਨ ਵਾਲਾ ਛੇਵਾਂ ਬੱਲੇਬਾਜ਼ ਵੀ ਬਣ ਗਿਆ। ਵੇਖੋ ਰਿਕਾਰਡ -

PunjabKesari
ਕੈਲੇਂਡਰ ਈਅਰ 'ਚ ਵੈਸਟਇੰਡੀਜ਼ ਬੱਲੇਬਾਜ਼ ਵਲੋਂ 1000 ਰਣ
ਸ਼ਾਈ ਹੋਪ : 22 ਮੈਚ, 1014 ਦੌੜਾਂ, 50.70 ਔਸਤ, 170 ਸਰਵਸ਼੍ਰੇਸ਼ਠ ਸਕੋਰ
ਡੈਸਮੈਂਡ ਹੇਂਸ (1985,1989 )  
ਵਿਵੀਅਨ ਰਿਚਡਰਸ (1985)
ਬ੍ਰਾਇਨ ਲਾਰਾ (1993)
ਕ੍ਰਿਸ ਗੇਲ (2002, 2006)

PunjabKesari

ਸ਼ਾਈ ਹੋਪ ਅਫਗਾਨਿਸਤਾਨ ਖਿਲਾਫ ਇਸ ਸੀਰੀਜ 'ਚ
-77 ਦੌੜਾਂ ਦੀ ਅਜੇਤੂ ਪਾਰੀ
-43 ਦੌੜਾਂ ਦੀ ਪਾਰੀ
-101 ਦੌੜਾਂ ਦੀ ਪਾਰੀPunjabKesari

ਰਿਕਾਰਡ ਸਾਂਝੇਦਾਰੀ ਕਰ ਆਏ ਸਨ ਚਰਚਾ 'ਚ
ਸ਼ਾਈ ਹੋਪ ਬੀਤੇ ਮਈ ਮਹੀਨੇ 'ਚ ਆਇਰਲੈਂਡ ਖਿਲਾਫ ਆਪਣੇ ਸਾਥੀ ਜੌਨ ਕੈਮਬੇਲ ਦੇ ਨਾਲ ਪਹਿਲੀ ਵਿਕਟ ਲਈ ਰਿਕਾਰਡ ਸਾਂਝੇਦਾਰੀ ਕਰਨ ਲਈ ਜਾਣੇ ਜਾਂਦੇ ਹਨ। ਸ਼ਾਈ ਨੇ ਇਸ ਮੈਚ 'ਚ ਜੌਨ ਦੇ ਨਾਲ ਪਹਿਲੀ ਵਿਕਟ ਲਈ 365 ਦੌੜਾਂ ਜੋੜੀਆਂ ਜੋ ਕਿ ਇਕ ਰਿਕਾਰਡ ਹੈ। ਸ਼ਾਈ ਨੇ ਮੈਚ ਦੇ ਦੌਰਾਨ 152 ਗੇਂਦਾਂ 'ਚ 22 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 170 ਦੌੜਾਂ ਅਤੇ ਜੌਨ ਕੈਮਬੇਲ ਨੇ 137 ਗੇਂਦਾਂ 'ਚ 15 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 179 ਦੌੜਾਂ ਬਣਾਈਆਂ ਸਨ।


Related News