ਵਿੰਡੀਜ਼ ਨੇ ਟੈਸਟ ਟੀਮ ''ਚ ਚੁਣਿਆ 143 ਕਿਲੋਗ੍ਰਾਮ ਭਾਰ ਵਾਲਾ ਇਹ ਕ੍ਰਿਕਟਰ

Sunday, Aug 11, 2019 - 02:10 AM (IST)

ਵਿੰਡੀਜ਼ ਨੇ ਟੈਸਟ ਟੀਮ ''ਚ ਚੁਣਿਆ 143 ਕਿਲੋਗ੍ਰਾਮ ਭਾਰ ਵਾਲਾ ਇਹ ਕ੍ਰਿਕਟਰ

ਨਵੀਂ ਦਿੱਲੀ— ਵੈਸਟਇੰਡੀਜ਼ ਕ੍ਰਿਕਟ ਬੋਰਡ ਦੇ ਨਾਲ ਹੋਣ ਵਾਲੀ ਟੈਸਟ ਸੀਰੀਜ਼ ਦੇ ਲਈ 2 ਵੱਡੇ ਬਦਲਾਅ ਕਰ ਚਰਚਾ 'ਚ ਹੈ। ਬੋਰਡ ਨੇ ਪਹਿਲਾਂ ਤਾਂ ਕ੍ਰਿਸ ਗੇਲ ਨੂੰ ਟੈਸਟ ਟੀਮ 'ਚ ਜਗ੍ਹਾ ਨਹੀਂ ਦਿੱਤੀ। ਇਸ ਟੈਸਟ ਟੀਮ 'ਚ 143 ਕਿਲੋਗ੍ਰਾਮ ਭਾਰ ਵਾਲੇ ਕ੍ਰਿਕਟਰ ਰਹਖੀਮ ਕਾਰਨਵੈਲ ਨੂੰ ਜਗ੍ਹਾ ਦੇ ਦਿੱਤੀ ਹੈ। ਐਂਟੀਗੁਆ ਦੇ ਕਾਰਨਵੈਲ ਪਹਿਲੀ ਕਲਾਸ ਕ੍ਰਿਕਟ ਦੇ ਸ਼ਾਨਦਾਰ ਖਿਡਾਰੀ ਹਨ। ਉਸਦੇ ਨਾਂ 55 ਮੈਚਾਂ 'ਚ 2224 ਦੌੜਾਂ ਦਰਜ ਹਨ ਤੇ ਨਾਲ ਹੀ ਉਹ 260 ਵਿਕਟਾਂ ਵੀ ਹਾਸਲ ਕੀਤੀਆਂ ਹਨ।

PunjabKesariPunjabKesari
ਭਾਰਤ-ਏ ਵਿਰੁੱਧ ਖੇਡੀ ਗਈ ਲਿਸਟ-ਏ ਤੇ ਪਹਿਲੀ ਕਲਾਸ ਕ੍ਰਿਕਟ 'ਚ ਉਸਦਾ ਪ੍ਰਦਰਸ਼ਨ ਵਧੀਆ ਰਿਹਾ ਸੀ। ਲਿਸਟ-ਏ ਦੇ ਚਾਰ ਮੈਚਾਂ 'ਚ ਉਸ ਨੇ 5 ਵਿਕਟਾਂ ਹਾਸਲ ਕੀਤੀਆਂ ਸਨ, ਨਾਲ ਹੀ ਪਹਿਲੀ ਕਲਾਸ ਕ੍ਰਿਕਟ ਦੇ 2 ਮੈਚਾਂ 'ਚ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰਹਖੀਮ ਨੇ 2011 'ਚ ਟੀ-20 ਕ੍ਰਿਕਟ 'ਚ ਪ੍ਰਵੇਸ਼ ਕੀਤਾ ਸੀ।


author

Gurdeep Singh

Content Editor

Related News