ਅੱਜ ਦੇ ਦਿਨ ਹੀ ਵਿੰਡੀਜ਼ ਨੇ ਰਚਿਆ ਸੀ ਇਤਿਹਾਸ, 1 ਦਿਨ 'ਚ ਜਿੱਤੇ ਸਨ 2 ਵਰਲਡ ਕੱਪ

04/04/2018 2:20:31 AM

ਨਵੀਂ ਦਿੱਲੀ— ਵੈਸਟਇੰਡੀਜ਼ ਦੀ ਟੀਮ ਲੰਬੇ ਸਮੇਂ ਤੱਕ ਕ੍ਰਿਕਟ ਦੀ ਬਾਦਸ਼ਾਹ ਰਹੀ। ਇਸ ਤੋਂ ਬਾਅਦ ਉਸ ਦੇ ਕ੍ਰਿਕਟ ਦਾ ਪਤਨ ਹੋਇਆ ਪਰ ਠੀਕ 2 ਸਾਲ ਪਹਿਲਾਂ ਕੈਰੇਬੀਆਈ ਕ੍ਰਿਕਟ ਨੇ ਇਸ ਤਰ੍ਹਾਂ ਦਾ ਸਥਾਨ ਹਾਸਲ ਕੀਤਾ ਜੋ ਇਸ ਤੋਂ ਪਹਿਲਾਂ ਕੋਈ ਵੀ ਦੇਸ਼ ਨਹੀਂ ਕਰ ਸਕਿਆ ਸੀ। ਵੈਸਟਇੰਡੀਜ਼ ਟੀਮ ਨੇ ਸਾਰਿਆ ਨੂੰ ਪਿੱਛੇ ਛੱਡਦੇ ਹੋਏ ਦਿਨ 'ਚ ਦੋ ਵਾਰ ਟੀ-20 ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕੀਤਾ।

PunjabKesari
ਕੋਲਕਾਤਾ ਦਾ ਇਤਿਹਾਸਕ ਈਡਨ ਗਾਰਡਨ ਮੈਦਾਨ ਕੈਰੇਬੀਆਈ ਟੀਮ ਦੀ ਇਸ ਇਤਿਹਾਸਕ ਜਿੱਤ ਦਾ ਗਵਾਹ ਬਣਿਆ। ਭਾਰਤ 'ਚ ਹੋਏ 2016 ਟੀ-20 ਵਿਸ਼ਵ ਕੱਪ 'ਚ ਵੈਸਟਇੰਡੀਜ਼ ਪੁਰਸ਼ ਅਤੇ ਮਹਿਵਾ ਦੋਵੇਂ ਟੀਮਾਂ ਇਕ ਹੀ ਦਿਨ ਚੈਂਪੀਅਨ ਬਣੀਆਂ।
ਪੁਰਸ਼ ਵਰਗ 'ਚ ਵੈਸਟਇੰਡੀਜ਼ ਅਤੇ ਇੰਗਲੈਂਡ ਦੇ ਵਿਚਾਲੇ ਹੋਏ ਫਾਈਨਲ ਮੈਚ ਨੂੰ ਦਰਸ਼ਕਾਂ ਯਾਦ ਰੱਖਣਗੇ। ਆਖਰੀ ਸਮੇਂ ਤੱਕ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇੰਗਲੈਂਡ ਖਿਤਾਬ ਜਿੱਤ ਲਵੇਗਾ ਪਰ ਕਾਲਰੋਸ ਬ੍ਰੈਥਵੇਟ ਨੇ ਆਖਰੀ ਓਵਰ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕੈਰੇਬੀਆਈ ਟੀਮ ਨੂੰ ਦੂਜੀ ਵਾਰ ਟੀ-20 ਚੈਂਪੀਅਨ ਬਣਾ ਦਿੱਤਾ।

PunjabKesari
ਵੈਸਟਇੰਡੀਜ਼ ਨੂੰ ਜਿੱਤ ਲਈ 6 ਗੇਂਦਾਂ 'ਚ 19 ਦੌੜਾਂ ਦੀ ਜਰੂਰਤ ਸੀ ਅਤੇ ਬ੍ਰੈਥਰੇਟ ਨੇ ਕਮਾਲ ਦੀ ਬੱਲੇਬਾਜ਼ੀ ਕਰ ਕੇ ਬੇਨ ਸਟੋਕਸ ਵਲੋਂ ਕੀਤੇ ਗਏ ਆਖਰੀ ਓਵਰ ਦੀਆਂ ਸ਼ੁਰੂਆਤੀ ਚਾਰ ਗੇਂਦਾਂ 'ਤੇ ਚਾਰ ਛੱਕੇ ਲਗਾਉਦੇ ਹੋਏ ਆਪਣੀ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ। ਮਾਰਲੋਨ ਨੇ ਅਜੇਤੂ 85 ਦੌੜਾਂ (9 ਚੌਕੇ ਅਤੇ 2 ਛੱਕੇ) ਬਣਾਉਦੇ ਹੋਏ ਆਪਣੀ ਟੀਮ ਦੇ ਦੂਜੇ ਖਿਤਾਬ 'ਚ ਵੀ ਕਾਫੀ ਅਹਿੰਮ ਭੂਮਿਕਾ ਨਿਭਾਈ। ਸੈਮੁਅਲਸ ਨੇ ਇਸ ਤਰ੍ਹਾਂ 2012 ਟੀ20 ਵਿਸ਼ਵ ਕੱਪ ਦੇ ਫਾਈਨਲ 'ਚ ਸ਼੍ਰੀਲੰਕਾ ਖਿਲਾਫ ਆਪਣੀ ਬੱਲੇਬਾਜ਼ੀ ਦੇ ਦਮ 'ਤੇ ਇੰਡੀਜ਼ ਨੂੰ ਪਹਿਲੀ ਵਾਰ ਚੈਂਪੀਅਨ ਬਣਾਇਆ ਸੀ।

ਕੈਰੇਬੀਆਈ ਕ੍ਰਿਕਟ ਲਈ ਇਹ ਦਿਨ ਦੋਹਰੀ ਸਫਲਤਾ ਵਾਲਾ ਸਾਬਤ ਹੋਇਆ ਕਿਉਂਕਿ ਇਸ ਦੇ ਕੁਝ ਘੱਟੇ ਪਹਿਲਾਂ ਹੀ ਵਿੰਡੀਜ਼ ਦੀ ਮਹਿਲਾ ਕ੍ਰਿਕਟ ਟੀਮ ਨੇ ਆਸਟਰੇਲੀਆ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕਰ ਕੇ ਪਹਿਲੀ ਵਾਰ ਟੀ20 ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ। ਹਿੱਲੀ ਮੈਥਯੂਜ (66) ਅਤੇ ਸਟੇਫਨੀ ਟੇਲਰ (59) ਦੇ ਅਰਧ ਸੈਂਕੜੇ ਨਾਲ ਵੈਸਟਇੰਡੀਜ਼ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ।

PunjabKesari
ਵੈਸਟਇੰਡੀਜ਼ ਪੁਰਸ਼ ਟੀਮ (ਹੁਣ ਵਿੰਡੀਜ਼) ਲਈ ਇਸ ਖਿਤਾਬੀ ਜਿੱਤ ਤੋਂ ਬਾਅਦ ਸਮਾਂ ਜ਼ਿਆਦਾ ਵਧੀਆ ਨਹੀਂ ਰਿਹਾ ਅਤੇ ਉਹ ਹੁਣ ਤੱਕ ਖੇਡੇ ਗਏ 18 ਟੀ20 ਮੈਚਾਂ 'ਚ ਸਿਰਫ 7 ਮੈਚ ਹੀ ਜਿੱਤ ਸਕੀ ਜਦਕਿ 9 ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਮੈਚਾਂ ਦਾ ਨਤੀਜਾ ਨਹੀਂ ਨਿਕਲਿਆ। ਇਸ ਤਰ੍ਹਾਂ ਉਸ ਦੀ ਸਫਲਤਾ ਦਾ ਸਿਰਫ 38.89 ਫੀਸਦੀ ਰਿਹਾ ਹੈ।

 


Related News