ਵਿੰਬਲਡਨ ਦੀ ਇਨਾਮੀ ਰਾਸ਼ੀ ਵਧੀ, ਸਿੰਗਲਜ਼ ਜੇਤੂ ਨੂੰ ਮਿਲਣਗੇ 30 ਲੱਖ ਡਾਲਰ

06/15/2023 11:00:11 AM

ਲੰਡਨ (ਭਾਸ਼ਾ)– ਇਸ ਸਾਲ ਵਿੰਬਲਡਨ ਦੀ ਕੁਲ ਇਨਾਮੀ ਰਾਸ਼ੀ ’ਚ 11 ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਸਿੰਗਲਜ਼ ਵਰਗ ’ਚ ਹਰ ਜੇਤੂ ਨੂੰ ਤਕਰੀਬਨ 23 ਲੱਖ ਪੌਂਡ (30 ਲੱਖ ਡਾਲਰ) ਦਿੱਤੇ ਜਾਣਗੇ। ਵਿੰਬਲਡਨ ਦੀ ਕੁਲ ਇਨਾਮੀ ਰਾਸ਼ੀ 4 ਕਰੋੜ 47 ਲੱਖ ਪੌਂਡ (5 ਕਰੋੜ 65 ਲੱਖ ਡਾਲਰ) ਹੋਵੇਗੀ। ਆਲ ਇੰਡੀਆ ਕਲੱਬ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ।

ਇਹ 2019 ਦੀ ਤੁਲਨਾ ’ਚ 17.1 ਫੀਸਦੀ ਵੱਧ ਹੈ। ਸਿੰਗਲਜ਼ ਜੇਤੂ ਲਈ ਇਨਾਮੀ ਰਾਸ਼ੀ 2019 ਦੇ ਬਰਾਬਰ ਹੋ ਗਈ ਹੈ। ਸਾਲ 2021 ’ਚ ਇਹ ਘੱਟ ਕੇ 17 ਲੱਖ ਪੌਂਡ ਹੋ ਗਈ ਸੀ। ਉੱਥੇ ਹੀ 2020 ਵਿਚ ਟੂਰਨਾਮੈਂਟ ਕੋਰੋਨਾ ਮਹਾਮਾਰੀ ਕਾਰਨ ਰੱਦ ਹੋ ਗਿਆ ਸੀ ਅਤੇ ਪਿਛਲੇ ਸਾਲ ਇਨਾਮ 20 ਲੱਖ ਡਾਲਰ ਸੀ। ਪਹਿਲੇ ਦੌਰ ਵਿਚ ਹਾਰਨ ਵਾਲੇ ਨੂੰ 69,500 ਡਾਲਰ ਮਿਲਣਗੇ, ਜੋ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵੱਧ ਹੈ।
 


cherry

Content Editor

Related News