ਨਿਰਧਾਰਿਤ ਸਮੇਂ ''ਤੇ ਹੀ ਹੋਵੇਗਾ ਵਿੰਬਲਡਨ ਫਾਈਨਲ

Monday, Jul 09, 2018 - 10:51 PM (IST)

ਲੰਡਨ— ਆਲ ਇੰਗਲੈਂਡ ਕਲੱਬ ਦੇ ਮੁੱਖੀ ਨੇ ਕਿਹਾ ਕਿ ਫੁੱਟਬਾਲ ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ਤੇ ਵਿੰਬਲਡਨ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚਾਲੇ ਸਮਾਂ ਦਾ ਸੰਭਾਵਿਤ ਟਕਰਾਅ ਹੋਣ ਦੇ ਬਾਵਜੂਦ ਇਹ ਮੈਚ ਆਪਣੇ ਪਹਿਲਾਂ ਤੋਂ ਨਿਰਧਾਰਿਤ ਸਮੇਂ 'ਤੇ ਹੀ ਸ਼ੁਰੂ ਹੋਵੇਗਾ। 
ਐਤਵਾਰ ਨੂੰ ਪੁਰਸ਼ ਸਿੰਗਲਜ਼ ਦਾ ਫਾਈਨਲ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ (ਕੌਮਾਂਤਰੀ ਸਮੇਂ ਅਨੁਸਾਰ ਦੁਪਹਿਰ 1 ਵਜੇ)  ਸ਼ੁਰੂ ਹੋਵੇਗਾ ਜਦਕਿ ਵਿਸ਼ਵ ਕੱਪ ਦਾ ਫਾਈਨਲ ਮਾਸਕੋ ਵਿਚ ਬ੍ਰਿਟਿਸ਼ ਸਮੇਂ ਅਨੁਸਾਰ ਸ਼ਾਮ 4 ਵਜੇ (ਕੌਮਾਂਤਰੀ ਸਮੇਂ ਅਨੁਸਾਰ ਦੁਪਹਿਰ 3 ਵਜੇ) ਸ਼ੁਰੂ ਹੋਵੇਗਾ।


Related News