ਅਮਰੀਕੀ ਓਪਨ ਤੋਂ ਹਟੀ ਵਿੰਬਲਡਨ ਚੈਂਪੀਅਨ ਹਾਲੇਪ, ਦੱਸਿਆ ਇਹ ਕਾਰਨ
Monday, Aug 17, 2020 - 07:48 PM (IST)
ਨਿਊਯਾਰਕ- ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਅਮਰੀਕੀ ਓਪਨ ਦਾ ਹਿੱਸਾ ਨਹੀਂ ਹੋਵੇਗੀ। ਇਸ ਸਟਾਰ ਟੈਨਿਸ ਖਿਡਾਰੀ ਨੇ ਕਿਹਾ ਕਿ ਉਹ ਆਪਣੀ ਸਿਹਤ ਨੂੰ ਤਰਜੀਹ ਦੇ ਰਹੀ ਹੈ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਯੂਰੋਪ ’ਚ ਰਹੇਗੀ। ਦੁਨੀਆ ਦੀ ਸਾਬਕਾ ਨੰਬਰ ਇਕ ਅਤੇ ਮੌਜੂਦਾ ਨੰਬਰ 2 ਖਿਡਾਰੀ ਹਾਲੇਪ ਨੇ ਐਤਵਾਰ ਨੂੰ ਪ੍ਰਾਗ ’ਚ ਖਿਤਾਬ ਜਿੱਤਿਆ ਸੀ। ਹਾਲੇਪ ਨੇ ਟਵਿੱਟਰ ’ਤੇ ਲਿਖਿਆ- ਸਾਰੇ ਪਹਿਲੂਆਂ ਅਤੇ ਜਿਨ੍ਹਾਂ ਹਾਲਾਤ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਉਨ੍ਹਾਂ ’ਤੇ ਗੌਰ ਕਰਨ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਮੈਂ ਅਮਰੀਕੀ ਓਪਨ ’ਚ ਖੇਡਣ ਦੇ ਲਈ ਨਿਊਯਾਰਕ ਦੀ ਯਾਤਰਾ ਨਹੀਂ ਕਰਾਂਗੀ।
ਡਬਲਯੂ. ਟੀ. ਏ. ਰੈਂਕਿੰਗ ’ਚ ਚੋਟੀ ਅੱਠ ਵਿਚ ਸ਼ਾਮਲ ਛੇ ਖਿਡਾਰੀ ਨਿਊਯਾਰਕ ’ਚ ਅਮਰੀਕੀ ਓਪਨ ’ਚ ਹਿੱਸਾ ਨਨਹੀਂ ਲੈਣਗੇ। ਨੰਬਰ ਇਕ ਖਿਡਾਰੀ ਐਸ਼ਲੇ ਬਾਰਟੀ ਅਤੇ ਪਿਛਲੀ ਚੈਂਪੀਅਨ ਬਿਆਂਕਾ ਪਹਿਲੇ ਹੀ ਟੂਰਨਾਮੈਂਟ ਤੋਂ ਹਟ ਚੁੱਕੀ ਹੈ।