ਵਾਪਸੀ ਵਰਗਾ ਸ਼ਬਦ ਅਸੀਂ ਇਸਤੇਮਾਲ ਨਹੀਂ ਕਰਦੇ : ਵਿਲੀਅਮਸਨ

Tuesday, Feb 25, 2020 - 10:53 AM (IST)

ਵਾਪਸੀ ਵਰਗਾ ਸ਼ਬਦ ਅਸੀਂ ਇਸਤੇਮਾਲ ਨਹੀਂ ਕਰਦੇ : ਵਿਲੀਅਮਸਨ

ਸਪੋਰਟਸ ਡੈਸਕ—ਭਾਰਤ ਖਿਲਾਫ ਰਣਨੀਤੀ 'ਤੇ ਚੰਗੀ ਤਰ੍ਹਾਂ ਅਮਲ ਕਰਨ ਤੋਂ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਖੁਸ਼ ਹੈ ਪਰ ਉਸ ਨੇ ਆਪਣੀ ਟੀਮ ਦੀ 10 ਵਿਕਟਾਂ ਨਾਲ ਜਿੱਤ ਨੂੰ ਆਸਟਰੇਲੀਆ ਹੱਥੋਂ ਮਿਲੀ 0-3 ਦੀ  ਹਾਰ ਤੋਂ ਬਾਅਦ 'ਵਾਪਸੀ' ਕਰਾਰ ਦੇਣ ਤੋਂ ਇਨਕਾਰ ਕਰ ਦਿੱਤਾ। ਨਿਊਜ਼ੀਲੈਂਡ ਦੀ ਟੀਮ ਨੇ ਆਸਟਰੇਲੀਆ ਦੇ ਖਰਾਬ ਦੌਰੇ ਤੋਂ ਬਾਅਦ ਇਥੇ ਟੈਸਟ ਮੈਚ ਖੇਡਿਆ ਸੀ ਪਰ ਉਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਚੌਥੇ ਦਿਨ ਪਹਿਲੇ ਸੈਸ਼ਨ 'ਚ ਹੀ ਜਿੱਤ ਦਰਜ ਕੀਤੀ।

ਵਿਲੀਅਮਸਨ ਨੇ ਇਥੇ ਕਿਹਾ, ''ਵਾਪਸੀ ਕਰਨ ਵਰਗਾ ਸ਼ਬਦ ਅਸੀਂ ਆਪਣੀ ਟੀਮ 'ਚ ਇਸਤੇਮਾਲ ਨਹੀਂ ਕਰਦੇ। ਤੁਸੀਂ ਨਤੀਜਿਆਂ ਦੇ ਬਾਰੇ 'ਚ ਸੋਚ ਕੇ ਪ੍ਰੇਸ਼ਾਨੀ 'ਚ ਪੈ ਸਕਦੇ ਹੋ, ਵਿਸ਼ੇਸ਼ ਤੌਰ 'ਤੇ ਤਦ ਜਦੋਂ ਜ਼ਿਆਦਾਤਰ ਨਤੀਜੇ ਤੁਹਾਡੇ ਅਨੁਕੂਲ ਨਹੀਂ ਰਹੇ ਹੋਣ ਅਤੇ ਕਦੇ-ਕਦੇ ਚੰਗਾ ਹਾਸਲ ਕਰਨ ਦੀ ਇੱਛਾ 'ਚ ਤੁਹਾਡਾ ਧਿਆਨ ਭੰਗ ਹੋ ਸਕਦਾ ਹੈ।

PunjabKesariਵਿਲਿਅਮਸਨ ਨੇ ਕਿਹਾ,  ''ਇਹ ਸਾਡੇ ਵਲੋਂ ਅਸਲ 'ਚ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਸੀ । ਲੜਕੇ ਅਜਿਹੀ ਪਿੱਚ 'ਤੇ ਆਪਣੀ ਭੂਮਿਕਾਵਾਂ ਲਈ ਅਨੂਕੁਲ ਸਨ ਜੋ ਬੱਲੇ ਅਤੇ ਗੇਂਦ ਵਿਚਾਲੇ ਚੰਗਾ  ਸੰਤੁਲਨ ਪੈਦਾ ਕਰ ਰਹੀ ਸੀ। ਕਰਾਇਸਟਚਰਚ 'ਚ ਅਗਲੇ ਟੈਸਟ ਮੈਚ ਲਈ ਜਾਣ ਤੋਂ ਪਹਿਲਾਂ ਇਹ ਅਸਲ 'ਚ ਮਹੱਤਵਪੂਰਨ ਸਬਕ ਹੈ।  

ਉਨ੍ਹਾਂ ਨੇ ਕਿਹਾ, ''ਅਜੇ ਸਾਡੇ ਸਾਹਮਣੇ ਚੁਣੌਤੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਕ੍ਰਾਇਸਟਚਰਚ 'ਚ ਵੀ ਸਾਨੂੰ ਫਿਰ ਤੋਂ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਦੁਨੀਆ ਦੀ ਨੰਬਰ ਇਕ ਟੀਮ ਹੈ ਅਤੇ ਉਸ ਨੇ ਪੂਰੀ ਦੁਨੀਆ 'ਚ ਸਫਲਤਾ ਹਾਸਲ ਕੀਤੀ ਹੈ ।


Related News