ਵੈਸਟਇੰਡੀਜ਼ ਵਿਰੁੱਧ ਟੀ-20 ਸੀਰੀਜ਼ ''ਚ ਵਿਲੀਅਮਸਨ ਤੇ ਬੋਲਟ ਨੂੰ ਆਰਾਮ
Wednesday, Nov 18, 2020 - 01:16 AM (IST)
![ਵੈਸਟਇੰਡੀਜ਼ ਵਿਰੁੱਧ ਟੀ-20 ਸੀਰੀਜ਼ ''ਚ ਵਿਲੀਅਮਸਨ ਤੇ ਬੋਲਟ ਨੂੰ ਆਰਾਮ](https://static.jagbani.com/multimedia/2020_11image_01_15_310489810west.jpg)
ਕ੍ਰਾਈਸਟਚਰਚ– ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਟੀ-20 ਮੁਕਾਬਲੇ ਲਈ 13 ਖਿਡਾਰੀਆਂ ਦੇ ਨਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ ਕਪਤਾਨ ਕੇਨ ਵਿਲੀਅਮਸਨ ਤੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਆਰਾਮ ਦਿੱਤਾ ਗਿਆ ਹੈ।
ਕਪਤਾਨ ਕੇਨ ਵਿਲੀਅਮਸਨ ਤੇ ਸੀਨੀਅਰ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਧਿਆਨ ਵਿਚ ਰੱਖਦੇ ਹੋਏ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਵਿਲੀਅਮਸਨ ਤੇ ਬੋਲਟ ਹਾਲ ਹੀ ਵਿਚ ਆਈ. ਪੀ. ਐੱਲ. ਵਿਚ ਖੇਡੇ ਸਨ। ਪਲੰਕੇਟ ਸ਼ੀਲਡ ਟੂਰਨਾਮੈਂਟ ਦੇ ਤੀਜੇ ਰਾਊਂਡ ਵਿਚ ਚੌਕਸੀ ਦੇ ਤੌਰ 'ਤੇ ਆਰਾਮ ਲਈ ਭੇਜਿਆ ਗਿਆ ਟਿਮ ਸਾਊਥੀ ਹੁਣ ਸੀਮਤ ਓਵਰਾਂ ਵਿਚ ਟੀਮ ਦੀ ਕਪਤਾਨੀ ਸੰਭਾਲੇਗਾ।
ਨਿਊਜ਼ੀਲੈਂਡ ਦੀ ਟੀ-20 ਟੀਮ : ਟਿਮ ਸਾਊਥੀ (ਕਪਤਾਨ), ਹਾਸ਼ਿਮ ਬੇਨੇਟ, ਡੇਵੋਨ ਕਾਨਵੇ, ਲਾਕੀ ਫਰਗਿਊਸਨ, ਮਾਰਟਿਨ ਗੁਪਟਿਲ, ਕਾਈਲ ਜੈਮਿਸਨ, ਡੇਰਿਲ ਮਿਸ਼ੇਲ, ਜਿਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸ਼ੋਢੀ, ਟਿਮ ਸਿਫਟਰ (ਵਿਕਟਕੀਪਰ), ਰੋਸ ਟੇਲਰ।
ਨਿਊਜ਼ੀਲੈਂਡ ਦੀ ਟੈਸਟ ਟੀਮ : ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟ੍ਰੇਂਟ ਬੋਲਟ, ਕੌਲਿਨ ਡੀ ਗ੍ਰੈਂਡਹੋਮ, ਕਾਈਲ ਜੈਮਿਸਨ, ਟਾਮ ਲਾਥਮ, ਹੈਨਰੀ ਨਿਕੋਲਸ, ਏਜਾਜ ਪਟੇਲ, ਟਿਮ ਸਾਊਥੀ, ਰੋਸ ਟੇਲਰ, ਨੀਲ ਵੈਗਨਰ, ਬੀ. ਜੇ. ਵਾਟਲਿੰਗ (ਵਿਕਟਕੀਪਰ), ਵਿਲ ਯੰਗ।