ਵਿਲੀਅਮਸਨ ਦੀ ਜਗ੍ਹਾ IPL 'ਚ ਇਹ ਖਿਡਾਰੀ ਹੋਵੇਗਾ ਹੈਦਰਾਬਾਦ ਦਾ ਨਵਾਂ ਕਪਤਾਨ :ਕੋਚ ਟਾਮ ਮੂਡੀ
Sunday, Mar 24, 2019 - 12:04 PM (IST)

ਕੋਲਕਾਤਾ : ਮੋਡੇ ਦੀ ਸੱਟ ਨਾਸ ਜੂਝ ਰਹੇ ਕਪਤਾਨ ਕੇਨ ਵਿਲੀਅਮਸਨ ਦਾ ਕੋਲਕਾਤਾ ਨਾਈਟ ਰਾਈਡਰਸ ਦੇ ਖਿਲਾਫ ਸਨਰਾਈਜ਼ਰਸ ਹੈਦਰਾਬਾਦ ਦੇ ਪਹਿਲੇ ਆਈ. ਪੀ. ਐੱਲ ਮੈਚ 'ਚ ਖੇਡਣਾ ਸ਼ੱਕੀ ਹੈ। ਵਿਲੀਅਮਸਨ ਨੂੰ ਬੰਗਲਾਦੇਸ਼ ਦੇ ਖਿਲਾਫ ਦੂਜੇ ਟੈਸਟ ਦੇ ਦੌਰਾਨ ਸੱਟ ਲੱਗੀ ਸੀ। ਉਹ ਸ਼ੁੱਕਰਵਾਰ ਦੀ ਰਾਤ ਮਾਰਟਿਨ ਗੁਪਟਿਲਥ ਇੱਥੇ ਪੁੱਜੇ। ਕੋਚ ਟਾਮ ਮੂਡੀ ਨੇ ਕਿਹਾ, 'ਇਹ ਗੰਭੀਰ ਚੋਟ ਨਹੀਂ ਹੈ। ਉਸ ਦੇ ਖੇਡਣ ਦੇ ਬਾਰੇ 'ਚ ਫੈਸਲਾ ਕੱਲ ਲਿਆ ਜਾਵੇਗਾ। ' ਉਨ੍ਹਾਂ ਨੇ ਕਿਹਾ, 'ਸਾਡੇ ਦੂਜੇ ਘਰੇਲੂ ਮੈਚ ਤੋਂ ਪਹਿਲਾਂ ਕੁਝ ਦਿਨ ਦਾ ਆਰਾਮ ਹੈ। ਜੇਕਰ ਉਹ ਉਪਲੱਬਧ ਨਹੀਂ ਹੈ ਤਾਂ ਵੀ ਕੋਈ ਮਸਲਾ ਨਹੀਂ ਹੈ। ਭੁਵਨੇਸ਼ਵਰ ਟੀਮ ਦੀ ਕਪਤਾਨੀ ਕਰਣਗੇ ਕਿਉਂਕਿ ਉਹ ਉਪਕਪਤਾਨ ਹੈ। ' ਸਨਰਾਈਜ਼ਰਸ ਨੂੰ ਦੂਜਾ ਮੈਚ 29 ਮਾਰਚ ਨੂੰ ਰਾਜਸਥਾਨ ਰਾਇਲਸ ਨਾਲ ਖੇਡਣਾ ਹੈ।