MS Dhoni ਕੀ SA20 ਲੀਗ ''ਚ ਖੇਡਣਗੇ? ਮਾਹੀ ਦੇ ਖੇਡਣ ਨੂੰ ਲੈ ਕੇ ਗ੍ਰੀਮ ਸਮਿਥ ਨੇ ਦਿੱਤਾ ਵੱਡਾ ਬਿਆਨ

01/22/2023 4:52:45 PM

ਸਪੋਰਟਸ ਡੈਸਕ– ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਦੀ ਦਿਲੀ ਇੱਛਾ ਹੈ ਕਿ ਚਮਤਕਾਰੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀ-20 ਲੀਗ (ਐੱਸ. ਏ.-20) ਵਿਚ ਖੇਡੇ। ਦੱਖਣੀ ਅਫਰੀਕਾ ਦਾ ਸਭ ਤੋਂ ਸਫਲ ਕਪਤਾਨ ਸਮਿਥ ਐੱਸ. ਏ.-20 ਦਾ ਕਮਿਸ਼ਨਰ ਹੈ। ਇਸ ਟੂਰਨਾਮੈਂਟ ਦੀਆਂ ਸਾਰੀਆਂ ਛੇ ਟੀਮਾਂ ਦੀਆਂ ਮਾਲਕ ਆਈ. ਪੀ. ਐੱਲ. ਫ੍ਰੈਂਚਾਈਜ਼ੀ ਹਨ। ਧੋਨੀ ਨੇ 2020 ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਉਹ ਇਸ ਤੋਂ ਬਾਅਦ ਆਈ. ਪੀ.ਐੱਲ. ਵਿਚ ਖੇਡ ਰਿਹਾ ਹੈ। 

ਆਈ. ਪੀ.ਐੱਲ. ਵਿਚ ਖੇਡਣ ਦੇ ਕਾਰਨ ਉਹ ਅਜੇ ਵਿਦੇਸ਼ੀ ਲੀਗ ਵਿਚ ਖੇਡਣ ਦੀ ਯੋਗਤਾ ਨਹੀਂ ਰੱਖਦਾ ਹੈ। ਐੱਸ. ਏ.-20 ਦੇ ਪਹਿਲੇ ਟੂਰਨਾਮੈਂਟ ਵਿਚ ਕੋਈ ਵੀ ਭਾਰਤੀ ਹਿੱਸਾ ਨਹੀਂ ਲੈ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਆਪਣੇ ਸਰਗਰਮ ਖਿਡਾਰੀਆਂ ਨੂੰ ਵਿਦੇਸ਼ੀ ਲੀਗ ਵਿਚ ਖੇਡਣ ਦੀ ਮਨਜ਼ੂਰੀ ਨਹੀਂ ਦਿੰਦਾ ਹੈ। ਸਮਿਥ ਨੇ ਕਿਹਾ,‘‘ਧੋਨੀ ਵਰਗੇ ਖਿਡਾਰੀਆਂ  ਦਾ ਲੀਗ ਵਿਚ ਖੇਡਣਾ ਸ਼ਾਨਦਾਰ ਹੋਵੇਗਾ। ਅਸੀਂ ਬੀ. ਸੀ. ਸੀ. ਆਈ. ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। 

ਇਹ ਵੀ ਪੜ੍ਹੋ : ਸ਼੍ਰੀਲੰਕਾਈ ਕ੍ਰਿਕਟਰ ਅਰਜੁਨ ਰਣਤੁੰਗਾ ਨੇ ਭਾਰਤੀ ਕੰਪਨੀ ਨਾਲ ਕੀਤੀ ਸਾਂਝੇਦਾਰੀ, ਸਮਝੌਤੇ 'ਤੇ ਕੀਤੇ ਦਸਤਖ਼ਤ

ਸਾਡੇ ਉਨ੍ਹਾਂ ਦੇ ਨਾਲ ਚੰਗੇ ਕੰਮਕਾਜੀ ਰਿਸ਼ਤੇ ਹਨ ਤੇ ਅਸੀਂ ਨਿਯਮਤ ਤੌਰ ’ਤੇ ਉਨ੍ਹਾਂ ਨਾਲ ਗੱਲ ਕਰਦੇ ਹਾਂ ਤੇ ਸਿੱਖਿਆ ਲੈਂਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ  ਵੱਡੀਆਂ ਪ੍ਰਤੀਯੋਗਿਤਾਵਾਂ ਦੇ ਆਯੋਜਨ ਦਾ ਵੱਡਾ ਤਜਰਬਾ ਹੈ।’’ ਉਸ ਨੇ ਕਿਹਾ,‘‘ਜਿੱਥੋਂ ਤਕ ਸਾਡਾ ਸਵਾਲ ਹੈ ਤਾਂ ਅਸੀਂ ਉਸ ਨੂੰ (ਸੰਨਿਆਸ ਲੈ ਚੁੱਕੇ ਭਾਰਤੀ ਖਿਡਾਰੀਆਂ ਨੂੰ) ਲੀਗ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਕ ਮੁਕਾਬਲੇਬਾਜ਼ੀ ਕ੍ਰਿਕਟ ਲੀਗ ਤਿਆਰ ਕਰਨਾ ਚਾਹੁੰਦਾ ਹਾਂ। ਧੋਨੀ ਵਰਗੇ ਖਿਡਾਰੀ ਦਾ ਸਾਡੀ ਲੀਗ ਨਾਲ ਜੁੜਨਾ ਬੇਹੱਦ ਮਹੱਤਵਪੂਰਨ ਹੋਵੇਗਾ। ਜੇਕਰ ਮੌਕਾ ਮਿਲਿਆ ਤਾਂ ਮੈਂ ਉਸ ਨਾਲ ਗੱਲ ਕਰਾਂਗਾ।’’

ਦੱਖਣੀ ਅਫਰੀਕੀ ਲੀਗ ਦੀਆਂ ਟੀਮਾਂ ਦੀ ਜਰਸੀ ਤੇ ਲੋਗੋ ਆਈ. ਪੀ.ਐੱਲ. ਵਰਗੇ ਹਨ ਤੇ ਅਜਿਹੇ ਵਿਚ ਇਹ ਟੂਰਨਾਮੈਂਟ ਆਈ. ਪੀ. ਐੱਲ. ਦਾ ਹੀ ਦੂਜਾ ਰੂਪ ਲੱਗਦਾ ਹੈ। ਦੱਖਣੀ ਅਫਰੀਕਾ ਵਿਚ ਟੀਮਾਂ ਜਿਸ ਤਰ੍ਹਾਂ ਨਾਲ ਆਪਣਾ ਪ੍ਰਚਾਰ ਕਰ ਰਹੀਆਂਂ ਹਨ, ਉਸ ’ਤੇ ਬੀ. ਸੀ. ਸੀ. ਆਈ. ਨੇ ਚਿੰਤਾ ਜਤਾਈ ਹੈ ਪਰ ਸਮਿਥ ਨੇ ਕਿਹਾ ਕਿ ਭਾਰਤੀ ਬੋਰਡ ਨੇ ਉਨ੍ਹਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਹੈ। ਉਸ ਨੇ ਕਿਹਾ,‘‘ਸਾਡੇ ਬੀ. ਸੀ. ਸੀ.ਆਈ. ਨਾਲ ਨੇੜਲੇ ਰਿਸ਼ਤੇ ਹਨ ਤੇ ਅਜੇ ਤਕ ਅਜਿਹੀ ਕੋਈ ਗੱਲ ਨਹੀਂ ਉਠਾਈ ਗਈ ਹੈ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News