ਟੀਮ ਇੰਡੀਆ ਨੂੰ ਕਿਵੇਂ ਮਿਲੇਗਾ ਧੋਨੀ ਵਰਗਾ ਸਥਾਈ ਵਿਕਟਕੀਪਰ, ਪਾਰਥਿਵ ਨੇ ਦੱਸਿਆ ਤਰੀਕਾ
Thursday, May 28, 2020 - 10:26 AM (IST)

ਸਪੋਰਟਸ ਡੈਸਕ— ਭਾਰਤੀ ਟੀਮ ਦੇ ਅਨੁਭਵੀ ਵਿਕਟਕੀਪਰ-ਬੱਲੇਬਾਜ਼ ਪਾਰਥਿਵ ਪਟੇਲ ਨੂੰ ਲੱਗਦਾ ਹੈ ਕਿ ਭਾਰਤ ਦੇ ਨੌਜਵਾਨ ਖਿਡਾਰੀਆਂ ਨੂੰ ਰਾਸ਼ਟਰੀ ਟੀਮ ’ਚ ਆਪਣੀ ਜਗ੍ਹਾ ਪੱਕੀ ਕਰਨ ਲਈ ਲਗਾਤਾਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ, ਜੋ ਕਿ ਨਹੀਂ ਹੋ ਰਹੇ ਹਨ। ਟੈਸਟ ਟੀਮ ’ਚ ਰਿੱਧੀਮਨ ਸਾਹਾ ਲਗਾਤਾਰ ਖੇਡ ਰਹੇ ਹਨ ਪਰ ਸੀਮਿਤ ਓਵਰਾਂ ਦੇ ਫਾਰਮੈਟ ’ਚ ਵਿਕਟਕੀਪਰ ਦੀ ਜਗ੍ਹਾ ਪੱਕੀ ਨਹੀਂ ਹੈ।
ਰਿਸ਼ਭ ਪੰਤ ਆਪਣੇ ਖ਼ਰਾਬ ਫ਼ਾਰਮ ਨਾਲ ਜਗ੍ਹਾ ਪੱਕੀ ਨਹੀਂ ਕਰ ਸਕੇ ਤਾਂ ਕੇ. ਐੱਲ. ਰਾਹੁਲ ਨੂੰ ਵਿਕਟਕੀਪਿੰਗ ਦੀ ਵਾਧੂ ਜ਼ਿੰਮੇਦਾਰੀ ਸੰਭਾਲਨੀ ਪੈ ਰਹੀ ਹੈ। ਟੀਮ ਇੰਡੀਆ ਤੋਂ ਅੰਦਰ -ਬਾਹਰ ਹੁੰਦੇ ਰਹੇ 35 ਸਾਲਾ ਪਾਰਥਿਵ ਨੇ ਇੰਸਟਾਗ੍ਰਾਮ ’ਤੇ ਇਕ ਚੈਟ ’ਚ ਕਿਹਾ, ‘ਮੈਨੂੰ ਨਹੀਂ ਲਗਦਾ ਕਿ ਸਾਨੂੰ ਕੋਈ ਸਥਾਈ ਵਿਕਟਕੀਪਰ ਮਿਲਣ ਵਾਲਾ ਹੈ। ਭਾਰਤ-ਏ ਦੇ ਕੋਲ ਕੇ. ਐੱਸ ਭਰਤ ਹੈ। ਟੈਸਟ ’ਚ ਸਾਹਾ ਨੰਬਰ ਇਕ ਵਿਕਟਕੀਪਰ ਹੈ ਪਰ ਵਨ-ਡੇ ’ਚ ਪੰਤ ਜਾਂ ਰਾਹੁਲ। ਸਥਾਈ ਵਿਕਟਕੀਪਰ ਹੋਣ ਤੋਂ ਲਗਾਤਾਰ ਚੰਗਾ ਪ੍ਰਦਰਸ਼ਨਵੀ ਹੋ ਸਕੇਗਾ।‘
ਪਾਰਥਿਵ ਨੇ ਕਿਹਾ, ਕ੍ਰਿਕਟ ਦਾ ਪੂਰੀ ਤਰ੍ਹਾਂ ਨਾਲ ਵਿਕਾਸ ਹੋ ਚੁੱਕਾ ਹੈ। ਲੋਕ ਚਾਹੁੰਦੇ ਹਨ ਕਿ ਤੁਹਾਡਾ ਵਿਕਟਕੀਪਰ ਦੌੜਾਂ ਬਣਾਏ, ਤਾਂ ਕਿ ਤੁਸੀਂ ਇਕ ਟੈਸਟ ’ਚ ਪੰਜ ਗੇਂਦਬਾਜ਼ਾਂ ਦੇ ਨਾਲ ਖੇਡ ਸਕਦੇ ਹੋ ਕਿਉਂਕਿ ਫਿਰ ਤੁਹਾਡੇ ਕੋਲ 20 ਵਿਕਟ ਲੈਣ ਦੀ ਜ਼ਿਆਦਾ ਸੰਭਾਵਨਾ ਹੋਵੋਗੀ।
25 ਟੈਸਟ ਖੇਡ ਚੁੱਕੇ ਹਨ ਪਾਰਥਿਵ
ਇੰਗਲੈਂਡ ਖਿਲਾਫ ਸਾਲ 2002 ’ਚ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਪਾਰਥਿਵ ਨੇ ਹੁਣ ਤਕ 25 ਟੈਸਟ ਮੈਚਾਂ ’ਚ ਕੁਲ 934 ਦੌੜਾਂ ਬਣਾਈਆਂ ਹਨ। 38 ਵਨ-ਡੇ ਅੰਤਰਰਾਸ਼ਟਰੀ ਮੈਚਾਂ ’ਚ ਪਾਰਥਿਵ ਦੇ ਨਾਂ 736 ਦੌੜਾਂ ਦਰਜ ਹਨ। ਪਾਰਥਿਵ ਨੇ ਦੋ ਟੀ-20 ਅੰਤਰਰਾਸ਼ਟਰੀ ਮੈਚਾਂ ’ਚ 36 ਦੌੜਾਂ ਬਣਾਈਆਂ ਹਨ। ਟੈਸਟ ’ਚ ਵਿਕਟ ਦੇ ਪਿੱਛੇ 72 ਸ਼ਿਕਾਰ ਕੀਤੇ ਹਨ ਜਦ ਕਿ ਵਨ-ਡੇ ’ਚ ਉਸਦੇ ਦੇ ਨਾਂ 39 ਸ਼ਿਕਾਰ ਹਨ।