ਇਸ ਵਿਕਟਕੀਪਰ ਬੱਲੇਬਾਜ਼ ਨੇ ਤੂਫਾਨੀ ਪਾਰੀ ਖੇਡ ਪੰਤ ਦੀ ਵਧਾਈ ਪ੍ਰੇਸ਼ਾਨੀ

09/07/2019 2:29:52 PM

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਸ਼ਭ ਪੰਤ ਉਪਰ ਬੱਲੇ ਨਾਲ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਵੱਧਦਾ ਹੀ ਜਾ ਰਿਹਾ ਹੈ। ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਪੰਤ ਨੇ ਤਿੰਨਾਂ ਫਾਰਮੈਟ 'ਚ ਉਹ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਸਨ। ਉੱਧਰ ਚੋਣਕਰਤਾਵਾਂ ਦੀ ਨਜ਼ਰ 'ਚ ਜਗ੍ਹਾ ਬਣਾ ਚੁੱਕੇ ਦੋ ਵਿਕਟਕੀਪਰ ਬੱਲੇਬਾਜ਼ ਲਗਾਤਾਰ ਸ਼ਾਨਦਾਰ ਖੇਡ ਵਿਖਾ ਰਹੇ ਹਨ। ਪਹਿਲਾਂ ਈਸ਼ਾਨ ਕਿਸ਼ਨ ਅਤੇ ਹੁਣ ਸੰਜੂ ਸੈਮਸਨ ਨੇ ਦੱਖਣੀ ਅਫਰੀਕਾ ਏ ਖਿਲਾਫ ਧਮਾਕੇਦਾਰ ਬੱਲੇਬਾਜ਼ੀ ਨਾਲ ਪੰਤ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ।PunjabKesari  7 ਗੇਂਦ 'ਤੇ ਸੰਜੂ ਨੇ ਲਾਏ ਛੱਕੇ ਅਤੇ ਬਣਾਈਆਂ 42 ਦੌੜਾਂ
ਦੱਖਣੀ ਅਫਰੀਕਾ-ਏ ਖਿਲਾਫ ਆਖਰੀ ਮੈਚ 'ਚ ਸੰਜੂ ਨੇ ਸਿਰਫ਼ 48 ਗੇਂਦ 'ਤੇ ਧਮਾਕੇਦਾਰ 91 ਦੌੜਾਂ ਦੀ ਪਾਰੀ ਖੇਡ ਟੀਮ ਨੂੰ 20 ਓਵਰਾਂ 'ਚ 204 ਦੌੜਾਂ ਦੇ ਵੱਡੇ ਟੀਚੇ ਤੱਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਸੰਜੂ ਸੈਮਸਨ ਦੀ ਸ਼ਾਨਦਾਰ ਪਾਰੀ 'ਚ ਕਮਾਲ ਦੀ ਗੱਲ ਇਹ ਰਹੀ ਦੀ ਉਨ੍ਹਾਂ ਨੇ ਚੌਕਿਆਂ ਤੋਂ ਜ਼ਿਆਦਾ ਛੱਕੇ ਲਗਾਏ। ਸੰਜੂ ਦੇ ਬੱਲੇ ਤੋਂ 91 ਦੌੜਾਂ ਦੀ ਪਾਰੀ ਦੇ ਦੌਰਾਨ ਕੁਲ 7 ਛੱਕੇ ਨਿਕਲੇ। ਇਸ ਪਾਰੀ ਦੌਰਾਨ ਉਨ੍ਹਾਂ ਨੇ 6 ਚੌਕੇ ਲਗਾਏ ਅਤੇ ਸਟ੍ਰਾਈਕ ਰੇਟ 189.58 ਦਾ ਰਿਹਾ।PunjabKesari
ਈਸ਼ਾਨ ਨੇ ਵੀ ਖੇਡੀ ਸੀ ਤੂਫਾਨੀ ਅਰਧ ਸੈਂਕੜੇ ਵਾਲੀ ਪਾਰੀ
ਦੱਖਣੀ ਅਫਰੀਕਾ-ਏ ਖਿਲਾਫ ਦੂਜੇ ਮੁਕਾਬਲੇ 'ਚ ਵਿਕਟਕੀਪਰ ਬੱਲੇਬਾਜ਼ ਈਸ਼ਾਨ ਨੇ ਸਿਰਫ਼ 24 ਗੇਂਦ 'ਤੇ 55 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਇਸ ਪਾਰੀ 'ਚ ਉਨ੍ਹਾਂ ਨੇ 229 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਂਦੇ ਹੋਏ ਕੁਲ 5 ਚੌਕੇ ਅਤੇ 4 ਛੱਕੇ ਲਾਏ।PunjabKesari
ਚੋਣਕਰਤਾਵਾਂ ਦੀ ਨਜ਼ਰ 'ਚ ਹਨ ਸੰਜੂ ਅਤੇ ਈਸ਼ਾਨ
ਮੁੱਖ ਚੋਣਕਰਤਾਵਾਂ ਨੇ ਇਹ ਸਾਫ਼ ਕੀਤਾ ਸੀ ਕਿ ਟੀ20 ਵਰਲਡ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਉਹ ਇਕ ਵਿਕਟਕੀਪਰਸ ਦਾ ਪੂਲ ਤਿਆਰ ਕਰ ਰਹੇ ਹਨ। ਵਿਕਟਕੀਪਰਸ ਦੀ ਇਸ ਲਿਸਟ 'ਚ ਪੰਤ ਤੋਂ ਇਲਾਵਾ ਸੰਜੂ ਅਤੇ ਈਸ਼ਾਨ ਦਾ ਨਾਮ ਸ਼ਾਮਲ ਹੈ।


Related News