ਸ਼੍ਰੀਲੰਕਾ ਵਿਰੁੱਧ ਆਖਰੀ ਵਨ ਡੇ ਮੈਚ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼

Thursday, Jul 01, 2021 - 10:44 PM (IST)

ਸ਼੍ਰੀਲੰਕਾ ਵਿਰੁੱਧ ਆਖਰੀ ਵਨ ਡੇ ਮੈਚ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼

ਨਵੀਂ ਦਿੱਲੀ- ਸ਼੍ਰੀਲੰਕਾ ਵਿਰੁੱਧ ਖੇਡੀ ਜਾ ਰਹੀ ਵਨ ਡੇ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਇੰਗਲੈਂਡ ਟੀਮ ਵਿਚ ਵਿਕਟਕੀਪਰ ਬੱਲੇਬਾਜ਼ ਟਾਮ ਬੈਂਟਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਅਤੇ ਸ਼੍ਰੀਲੰਕਾ ਦੇ ਵਿਚਾਲੇ ਵੀਰਵਾਰ ਨੂੰ ਦੂਜਾ ਵਨ ਡੇ ਜਦਕਿ ਤੀਜਾ ਅਤੇ ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਬੈਂਟਨ ਨੇ ਡੇਵਿਡ ਮਲਾਨ ਦੀ ਜਗ੍ਹਾ ਲਈ ਹੈ ਜੋ ਫਿਲਹਾਲ ਨਿਜੀ ਕਾਰਨਾਂ ਕਰਕੇ ਇੰਗਲੈਂਡ ਦੀ ਵਨ ਡੇ ਟੀਮ ਤੋਂ ਗੈਰਹਾਜ਼ਰ ਰਹਿਣਗੇ।

ਇਹ ਖ਼ਬਰ ਪੜ੍ਹੋ- ਪਾਕਿ ਦੀ ਨਿਦਾ ਡਾਰ ਨੇ ਟੀ20 ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਦੇਖੋ ਇਹ ਰਿਕਾਰਡ


ਇੰਗਲੈਂਡ ਕ੍ਰਿਕਟ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਦਿੱਤੀ ਹੈ। ਇੰਗਲੈਂਡ ਕ੍ਰਿਕਟ ਨੇ ਟਵੀਟ ਕਰਦੇ ਹੋਏ ਕਿਹਾ ਕਿ ਸ਼੍ਰੀਲੰਕਾ ਦੇ ਨਾਲ ਤੀਜੇ ਰਾਇਲ ਲੰਡਨ ਵਨ ਡੇ ਦੇ ਲਈ ਟਾਮ ਬੈਂਟਨ ਨੂੰ ਸਾਡੀ ਵਨ ਡੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਪਿਛਲੇ ਹਫਤੇ ਜੋਸ ਬਟਲਰ ਸ਼੍ਰੀਲੰਕਾ ਵਿਰੁੱਧ ਸੀਮਿਤ ਓਵਰਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਸਨ। 23 ਜੂਨ ਨੂੰ ਸੋਫੀਆ ਗਾਰਡਨ ਵਿਚ ਇੰਗਲੈਂਡ ਦੀ ਪਹਿਲੀ ਟੀ-20 ਜਿੱਤ ਵਿਚ ਬਟਲਰ ਦੇ ਪੈਰ 'ਤੇ ਸੱਟ ਲੱਗ ਗਈ ਸੀ। ਪਹਿਲੇ ਵਨ ਡੇ ਮੈਚ ਵਿਚ ਕ੍ਰਿਸ ਵੋਕਸ ਨੇ ਚਾਰ ਦੌੜਾਂ ਬਣਾਈਆਂ ਜਦਕਿ ਡੇਵਿਡ ਵਿਲੀ ਨੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਜੋ ਰੂਟ ਨੇ ਇਕ ਸ਼ਾਨਦਾਰ ਅਰਧ ਸੈਂਕੜਾ ਬਣਾ ਕੇ ਇੰਗਲੈਂਡ ਨੂੰ ਸ਼੍ਰੀਲੰਕਾ 'ਤੇ 5 ਵਿਕਟਾਂ ਨਾਲ ਜਿੱਤ ਦਰਜ ਕਰਨ ਵਿਚ ਮਦਦ ਕੀਤੀ।

PunjabKesari

ਇਹ ਖ਼ਬਰ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਰਕਾਰੀ ਦਫਤਰਾਂ ਦਾ ਬਦਲਿਆ ਸਮਾਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News