WI vs IND 5th T20I : ਭਾਰਤ ਨੇ ਵੈਸਟਇੰਡੀਜ਼ ਨੂੰ ਜਿੱਤ ਲਈ 166 ਦੌੜਾਂ ਦਾ ਦਿੱਤਾ ਟੀਚਾ

Sunday, Aug 13, 2023 - 10:21 PM (IST)

WI vs IND 5th T20I : ਭਾਰਤ ਨੇ ਵੈਸਟਇੰਡੀਜ਼ ਨੂੰ ਜਿੱਤ ਲਈ 166 ਦੌੜਾਂ ਦਾ ਦਿੱਤਾ ਟੀਚਾ

ਸਪੋਰਟਸ ਡੈਸਕ- ਵੈਸਟਇੰਡੀਜ਼ ਅਤੇ ਭਾਰਤ ਦਰਮਿਆਨ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਅੱਜ ਫਲੋਰੀਡਾ ਦੇ ਲਾਡਰਹਿੱਲ ਸਥਿਤ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ 20 ਓਵਰਾਂ ’ਚ 9 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ ਤੇ ਵੈਸਟਇੰਡੀਜ਼ ਨੂੰ ਜਿੱਤ ਲਈ 166 ਦੌੜਾਂ ਦਾ ਟੀਚਾ ਦਿੱਤਾ। ਅਜੇ ਤਕ ਦੋਵੇਂ ਦੇਸ਼ਾਂ ਦੀਆਂ ਟੀਮਾਂ ਨੇ 4 ਮੈਚਾਂ 'ਚੋਂ 2-2 ਮੈਚ ਜਿੱਤੇ ਹਨ ਤੇ ਸੀਰੀਜ਼ ਬਰਾਰਬੀ 'ਤੇ ਹੈ। ਵੈਸਟਇੰਡੀਜ਼ ਨੇ ਸੀਰੀਜ਼ ਦੇ ਪਹਿਲੇ ਦੋ ਮੈਚ ਜਿੱਤੇ ਜਦਕਿ ਤੀਜੇ ਅਤੇ ਚੌਥੇ ਮੈਚ ਭਾਰਤ ਨੇ ਜਿੱਤੇ ਹਨ। 

ਪਿੱਚ ਤੇ ਮੌਸਮ ਦਾ ਮਿਜਾਜ਼

ਇਹ ਵੀ ਪੜ੍ਹੋ : ਕ੍ਰਿਕਟ 'ਚ ਵੀ ਦਿਖੇਗਾ 'ਰੈੱਡ ਕਾਰਡ ਰੂਲ', ਇਸ ਗਲਤੀ 'ਤੇ ਮਿਲੇਗੀ ਸਜ਼ਾ

ਲਾਡਰਹਿੱਲ ਫਲੋਰੀਡਾ ਦੀ ਪਿੱਚ ਬੱਲੇਬਾਜ਼ੀ ਦੇ ਅਨੁਕੂਲ ਹੈ। ਛੋਟੀ ਬਾਊਂਡਰੀ ਹੋਣ ਦੇ ਕਾਰਨ ਬੱਲੇਬਾਜ਼ ਆਸਾਨੀ ਨਾਲ ਦੌੜਾਂ ਬਣਾ ਸਕਦੇ ਹਨ। ਜਿਵੇਂ-ਜਿਵੇਂ ਇਸ ਮੈਦਾਨ 'ਤੇ ਖੇਡ ਅੱਗੇ ਵਧੇਗੀ, ਸਪਿਨਰਾਂ ਨੂੰ ਮਦਦ ਮਿਲਣੀ ਸ਼ੁਰੂ ਹੋ ਜਾਵੇਗੀ। ਟਾਸ ਜਿੱਤਣ ਵਾਲੀ ਟੀਮ ਇਸ ਮੈਦਾਨ 'ਤੇ ਪਹਿਲੇ ਬੱਲੇਬਾਜ਼ੀ ਕਰਨਾ ਪਸੰਦ ਕਰਦੀ ਹੈ। ਮੌਮਸ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਪੂਰੀ ਖੇਡ ਦੌਰਾਨ ਨਮੀ ਦੇ 60 ਫ਼ੀਸਦੀ ਤੋਂ ਉੱਪਰ ਰਹਿਣ ਦੀ ਉਮੀਦ ਹੈ। ਥੋੜ੍ਹੇ ਸਮੇਂ ਲਈ ਤੂਫਾਨ ਦੀ ਸੰਭਾਵਨਾ ਦੇ ਬਾਵਜੂਦ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਪ੍ਰਸ਼ੰਸਕ ਘੱਟੋ ਘੱਟ ਰੁਕਾਵਟਾਂ ਦੇ ਨਾਲ ਪੂਰੀ ਖੇਡ ਦਾ ਆਨੰਦ ਲੈ ਸਕਣਗੇ।

ਇਹ ਵੀ ਪੜ੍ਹੋ : Ollie Robinson ਨੇ ਤਿੰਨ ਮਹੀਨੇ ਪਹਿਲਾਂ ਹੀ ਤੋੜਿਆ ਵਿਆਹ, ਹੁਣ ਦਿਸ ਰਿਹੈ ਇਸ ਗੋਲਫਰ ਦੀਆਂ ਬਾਹਾਂ 'ਚ

ਦੋਵੇਂ ਦੇਸ਼ਾਂ ਦੀਪਲੇਇੰਗ 11

ਵੈਸਟ ਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਸ਼ਾਈ ਹੋਪ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ (ਕਪਤਾਨ), ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰੋਸਟਨ ਚੇਜ਼, ਰੋਮੀਓ ਸ਼ੈਫਰਡ, ਅਕੇਲ ਹੋਸੀਨ, ਅਲਜ਼ਾਰੀ ਜੋਸੇਫ

ਭਾਰਤ : ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News