WI vs IND 2nd Test : ਮੈਚ ਤੋਂ ਪਹਿਲਾਂ ਦੇਖੋ ਟੀਮਾਂ ਦਾ ਰਿਕਾਰਡ, ਅਜਿਹੀ ਹੋ ਸਕਦੀ ਹੈ ਪਲੇਇੰਗ 11
Thursday, Jul 20, 2023 - 12:56 PM (IST)
ਸਪੋਰਟਸ ਡੈਸਕ— ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਦੋ ਮੈਚਾਂ ਦੀ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਅੱਜ ਤੋਂ ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਓਵਲ 'ਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੇ ਮੈਚ ਵਿੱਚ ਵੱਡੀ ਜਿੱਤ (ਇਕ ਪਾਰੀ ਅਤੇ 141 ਦੌੜਾਂ) ਦਰਜ ਕੀਤੀ ਸੀ। ਅਜਿਹੇ 'ਚ ਹੁਣ ਟੀਮ ਇੰਡੀਆ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੇਗੀ। ਇਸ ਦੇ ਨਾਲ ਹੀ ਵੈਸਟਇੰਡੀਜ਼ ਦਾ ਮੁੱਖ ਉਦੇਸ਼ ਸੀਰੀਜ਼ ਬਚਾਉਣਾ ਅਤੇ ਮੈਚ ਜਿੱਤਣਾ ਹੋਵੇਗਾ। ਆਓ ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ 'ਤੇ ਨਜ਼ਰ ਮਾਰਦੇ ਹਾਂ-
ਹੈੱਡ ਟੂ ਹੈੱਡ
ਕੁੱਲ ਮੈਚ- 99
ਭਾਰਤ- 23 ਜਿੱਤੇ
ਵੈਸਟ ਇੰਡੀਜ਼- 30 ਜਿੱਤੇ
ਡਰਾਅ-46
ਇਹ ਵੀ ਪੜ੍ਹੋ-ਚਾਰ ਵਾਰ ਦੇ ਮਿਸਟਰ ਇੰਡੀਆ ਬਾਡੀ ਬਿਲਡਰ ਆਸ਼ੀਸ਼ ਸਾਖਰਕਰ ਦਾ ਦਿਹਾਂਤ
ਪਿੱਚ ਰਿਪੋਰਟ
ਪਿਛਲੇ ਕੁਝ ਸਾਲਾਂ ਦੌਰਾਨ ਕਵੀਂਸ ਪਾਰਕ ਓਵਲ ਦੀਆਂ ਪਿੱਚਾਂ ਕੈਰੇਬੀਅਨ 'ਚ ਆਮ ਟੈਸਟ ਵਿਕਟਾਂ ਦੀ ਤਰ੍ਹਾਂ ਰਹੀਆਂ ਹਨ, ਜਿਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ ਪਰ ਇੱਕ ਟੈਸਟ ਦੀਆਂ ਪਹਿਲੀਆਂ ਦੋ ਪਾਰੀਆਂ ਵਿੱਚ ਦੌੜਾਂ ਬਣਾਉਣਾ ਆਸਾਨ ਹੁੰਦਾ ਹੈ। ਪਹਿਲੇ ਟੈਸਟ ਦੇ ਉਲਟ, ਜਿਸ ਵਿੱਚ ਪਹਿਲੇ ਦਿਨ ਤੋਂ ਗੇਂਦ ਨੂੰ ਟਰਨ ਦੇਖਿਆ ਗਿਆ ਸੀ, ਕਵੀਂਸ ਪਾਰਕ ਓਵਲ ਦੀ ਵਿਕਟ ਨਾਲ ਘੱਟ ਤੋਂ ਘੱਟ ਸ਼ੁਰੂਆਤੀ ਘੰਟਿਆਂ 'ਚ ਅਤੇ ਨਵੀਂ ਗੇਂਦ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ।
ਆਯੋਜਨ ਸਥਾਨ ਦੇ ਔਸਤ ਸਕੋਰ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਨਾਲ ਹੀ ਅੰਤਿਮ ਪਾਰੀ ਵਿੱਚ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਜ਼ਿਆਦਾਤਰ ਛੋਟੇ ਟੀਚਿਆਂ ਦਾ ਪਿੱਛਾ ਕੀਤਾ ਹੈ। ਤੇਜ਼ ਗੇਂਦਬਾਜ਼ਾਂ ਨੇ ਆਯੋਜਨ ਸਥਾਨ 'ਤੇ ਜ਼ਿਆਦਾ ਵਿਕਟਾਂ ਲਈਆਂ ਹਨ। ਇਹ ਭਾਰਤੀ ਸਪਿਨ ਦੀ ਗੁਣਵੱਤਾ ਅਤੇ ਟਰਨ ਨਾਲ ਨਜਿੱਠਣ ਲਈ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਦੀ ਯੋਗਤਾ ਦੇ ਨਾਲ ਬਦਲ ਸਕਦਾ ਹੈ।
ਇਹ ਵੀ ਪੜ੍ਹੋ- ਈਸ਼ਾਨ ਨੂੰ ਮੌਕੇ ਦੇਣੇ ਹੋਣਗੇ, ਉਹ ਆਕਰਮਕ ਕ੍ਰਿਕਟ ਖੇਡਦਾ ਹੈ : ਰੋਹਿਤ
ਸੰਭਾਵਿਤ ਪਲੇਇੰਗ 11
ਵੈਸਟਇੰਡੀਜ਼ : ਕ੍ਰੈਗ ਬ੍ਰੈਥਵੇਟ (ਕਪਤਾਨ), ਟੈਗੇਨਾਰਿਨ ਚੰਦਰਪਾਲ, ਅਲਿਕ ਅਥਾਨਾਜ਼, ਜਰਮੇਨ ਬਲੈਕਵੁੱਡ, ਕਿਰਕ ਮੈਕੇਂਜੀ, ਜੇਸਨ ਹੋਲਡਰ, ਜੋਸ਼ੂਆ ਡਾ ਸਿਲਵਾ (ਵਿਕਟਕੀਪਰ), ਰਹਿਕੀਮ ਕੌਰਨਵਾਲ/ਕੇਵਿਨ ਸਿੰਕਲੇਅਰ, ਅਲਜ਼ਾਰੀ ਜੋਸੇਫ, ਕੇਮਾਰ ਰੋਚ, ਸ਼ੈਨਨ ਗੈਬਰੀਅਲ/ਜੋਮੇਲ ਵਾਰਿਕਨ।
ਭਾਰਤ: ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ, ਸ਼ੁਬਮਨ ਗਿੱਲ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਈਸ਼ਾਨ ਕਿਸ਼ਨ, ਆਰ ਅਸ਼ਵਿਨ, ਅਕਸ਼ਰ ਪਟੇਲ/ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਜੈਦੇਵ ਉਨਾਦਕਟ/ਮੁਕੇਸ਼ ਕੁਮਾਰ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8