WI v AUS : ਵਿੰਡੀਜ਼ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

Tuesday, Jul 13, 2021 - 10:17 PM (IST)

WI v AUS : ਵਿੰਡੀਜ਼ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਗ੍ਰੋਸ ਆਈਲੇਟ- ਕ੍ਰਿਸ ਗੇਲ ਦੀਆਂ 38 ਗੇਂਦਾਂ 'ਤੇ 67 ਦੌੜਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਤੀਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਹਾਸਲ ਕੀਤੀ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 141 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੇ 31 ਗੇਂਦਾਂ ਰਹਿੰਦੇ ਹੋਏ 4 ਵਿਕਟਾਂ 'ਤੇ 142 ਦੌੜਾਂ ਬਣਾ ਕੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ।

PunjabKesari

ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ICC ਵਨ ਡੇ ਰੈਂਕਿੰਗ 'ਚ ਹੋਇਆ ਨੁਕਸਾਨ, ਹੁਣ ਚੋਟੀ 'ਤੇ ਹੈ ਇਹ ਬੱਲੇਬਾਜ਼

PunjabKesari
ਕਪਤਾਨ ਨਿਕੋਲਸ ਪੂਰਨ 27 ਗੇਂਦਾਂ 'ਤੇ 32 ਦੌੜਾਂ ਬਣਾ ਕੇ ਅਜੇਤੂ ਰਹੇ ਪਰ ਸੇਂਟ ਲੂਸੀਆ ਵਿਚ ਖੇਡਿਆ ਗਿਆ ਇਹ ਮੈਚ ਸਾਬਕਾ ਕਪਤਾਨ ਗੇਂਦ ਦੇ ਨਾਂ ਰਿਹਾ । ਖੱਬੇ ਹੱਥ ਦੇ ਬੱਲੇਬਾਜ਼ ਗੇਲ ਨੇ 7 ਛੱਕੇ ਅਤੇ 4 ਚੌਕੇ ਲਗਾਏ। ਇਸ 41 ਸਾਲਾਂ ਬੱਲੇਬਾਜ਼ ਨੇ ਮਾਰਚ 2016 ਵਿਚ ਇੰਗਲੈਂਡ ਦੇ ਵਿਰੁੱਧ ਅਜੇਤੂ 100 ਦੌੜਾਂ ਬਣਾਉਣ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਵਿਚ ਪਹਿਲੀ ਵਾਰ 50+ ਦਾ ਸਕੋਰ ਪਾਰ ਕੀਤਾ। ਗੇਲ ਨੇ ਦੂਜੇ ਓਵਰ ਵਿਚ ਹੀ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁਡ 'ਤੇ ਛੱਕਾ ਅਤੇ ਲਗਾਤਾਰ ਤਿੰਨ ਚੌਕੇ ਲਗਾ ਕੇ ਆਪਣਾ ਹੁਨਰ ਦਿਖਾਇਆ। ਉਨ੍ਹਾਂ ਨੇ 11ਵੇਂ ਓਵਰ ਵਿਚ ਐਡਮ ਜੰਪਾ 'ਤੇ ਲਗਾਤਾਰ ਤਿੰਨ ਛੱਕੇ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਗੇਲ ਨੂੰ ਇਸ ਪਾਰੀ ਦੇ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ। ਗੇਲ ਨੇ ਬਾਅਦ ਵਿਚ ਕਿਹਾ ਕਿ ਮੇਰਾ ਧਿਆਨ ਸੰਯੁਕਤ ਅਰਬ ਅਮੀਰਾਤ ਵਿਚ ਅਕਤੂਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਲੱਗਿਆ ਹੈ। ਵੈਸਟਇੰਡੀਜ਼ ਨੇ ਸੀਰੀਜ਼ ਦਾ ਪਹਿਲਾ ਮੈਚ 18 ਦੌੜਾਂ ਨਾਲ ਜਿੱਤਿਆ ਸੀ। ਉਸ ਨੇ ਦੂਜਾ ਮੈਚ 56 ਦੌੜਾਂ ਨਾਲ ਜਿੱਤਿਆ।

ਇਹ ਖ਼ਬਰ ਪੜ੍ਹੋ- ਗੇਲ ਨੇ ਟੀ20 ਕ੍ਰਿਕਟ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News