MS ਧੋਨੀ ਬੱਲੇਬਾਜ਼ੀ ਲਈ ਜਾਣ ਤੋਂ ਪਹਿਲਾਂ ਆਪਣਾ ਬੱਲਾ ਕਿਉਂ ਚਬਾਉਂਦੇ ਹਨ? ਸਾਥੀ ਖਿਡਾਰੀ ਨੇ ਕੀਤਾ ਖ਼ੁਲਾਸਾ
Monday, May 09, 2022 - 02:29 PM (IST)
ਨਵੀਂ ਦਿੱਲੀ- ਐੱਮ.ਐੱਸ. ਧੋਨੀ ਅਕਸਰ ਬੱਲੇਬਾਜ਼ੀ ਕਰਨ ਤੋਂ ਪਹਿਲਾਂ ਆਪਣਾ ਬੱਲਾ ਚਬਾਉਂਦੇ ਹੋਏ ਨਜ਼ਰ ਆਉਂਦੇ ਹਨ। ਉਹ ਅਜਿਹਾ ਕਿਉਂ ਕਰਦੇ ਹਨ? ਇਸ ਨੂੰ ਲੈ ਕੇ ਭਾਰਤੀ ਟੀਮ ਦੇ ਧੋਨੀ ਦੀ ਸਾਬਕਾ ਸਾਥੀ ਅਤੇ ਅਨੁਭਵੀ ਲੈੱਗ ਸਪਿਨਰ ਅਮਿਤ ਮਿਸ਼ਰਾ ਨੇ ਦਿਲਚਸਪ ਖ਼ੁਲਾਸਾ ਕੀਤਾ ਹੈ। ਮਿਸ਼ਰਾ ਨੇ ਕਿਹਾ ਕਿ ਭਾਰਤ ਨੂੰ ਦੋ ਵਾਰ ਵਿਸ਼ਵ ਕੱਪ ਜਿੱਤਾਉਣ ਵਾਲੇ ਧੋਨੀ ਅਜਿਹਾ ਆਪਣੇ ਬੱਲੇ ਨੂੰ ਸਾਫ਼ ਰੱਖਣ ਲਈ ਕਰਦੇ ਹਨ ਅਤੇ ਬੱਲੇਬਾਜ਼ੀ ਦੌਰਾਨ ਉਨ੍ਹਾਂ ਦੇ ਬੱਲੇ 'ਤੇ ਇਕ ਵੀ ਟੇਪ ਜਾਂ ਧਾਗਾ ਨਹੀਂ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ: 'ਜੇਕਰ ਮੈਂ ਸ਼ੱਕੀ ਹਾਲਾਤਾਂ 'ਚ ਮਰ ਜਾਂਵਾ ਤਾਂ...', ਏਲਨ ਮਸਕ ਦੇ ਨਵੇਂ ਟਵੀਟ ਨੇ ਮਚਾਈ ਹਲਚਲ
ਦਿੱਲੀ ਕੈਪੀਟਲਸ ਖ਼ਿਲਾਫ਼ ਵੀ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਆਪਣਾ ਬੱਲਾ ਸਾਫ਼ ਕਰਦੇ ਨਜ਼ਰ ਆਏ। ਇਸ ਮੈਚ 'ਚ ਉਨ੍ਹਾਂ ਨੇ 8 ਗੇਂਦਾਂ 'ਚ 21 ਦੌੜਾਂ ਦੀ ਅਜੇਤੂ ਪਾਰੀ ਖੇਡੀ। ਚੇਨਈ ਨੇ ਦਿੱਲੀ 'ਤੇ 91 ਦੌੜਾਂ ਦੇ ਫਰਕ ਨਾਲ ਵੱਡੀ ਜਿੱਤ ਦਰਜ ਕੀਤੀ। ਟਵਿਟਰ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਅਮਿਤ ਮਿਸ਼ਰਾ ਨੇ ਕਿਹਾ ਕਿ ਜੇਕਰ ਤੁਸੀਂ ਸੋਚ ਰਹੇ ਹੋ ਕਿ ਧੋਨੀ ਅਕਸਰ ਆਪਣਾ ਬੱਲਾ ਕਿਉਂ ਚਬਾਉਂਦੇ ਹਨ। ਉਹ ਅਜਿਹਾ ਆਪਣੇ ਬੱਲੇ ਤੋਂ ਟੇਪ ਹਟਾਉਣ ਲਈ ਕਰਦੇ ਹਨ, ਕਿਉਂਕਿ ਉਹ ਆਪਣੇ ਬੱਲੇ ਨੂੰ ਸਾਫ਼ ਰੱਖਣਾ ਪਸੰਦ ਕਰਦੇ ਹਨ। ਤੁਹਾਨੂੰ ਉਨ੍ਹਾਂ ਦੇ ਬੱਲੇ 'ਤੇ ਇਕ ਵੀ ਟੇਪ ਜਾਂ ਧਾਗਾ ਨਿਕਲਦਾ ਨਜ਼ਰ ਨਹੀਂ ਆਵੇਗਾ।
ਅਮਿਤ ਮਿਸ਼ਰਾ ਨੂੰ ਆਈ.ਪੀ.ਐੱਲ. 2022 ਮੈਗਾ ਨਿਲਾਮੀ ਵਿੱਚ ਕੋਈ ਖ਼ਰੀਦਦਾਰ ਨਹੀਂ ਮਿਲਿਆ। ਇਸ ਦੇ ਨਾਲ ਹੀ IPL ਦੇ ਇਸ ਸੀਜ਼ਨ 'ਚ ਧੋਨੀ ਆਪਣੇ ਪੁਰਾਣੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਆਈਪੀਐਲ ਦੇ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਨੇ ਰਵਿੰਦਰ ਜਡੇਜਾ ਨੂੰ ਕਪਤਾਨੀ ਸੌਂਪੀ ਸੀ ਪਰ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਜਡੇਜਾ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ ਤੋਂ ਪਹਿਲਾਂ ਧੋਨੀ ਨੂੰ ਫਿਰ ਤੋਂ ਸੀ.ਐੱਸ.ਕੇ. ਦੀ ਕਪਤਾਨੀ ਸੌਂਪ ਦਿੱਤੀ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।