ਸ਼ੋਏਬ ਮਲਿਕ ਦੀਆਂ ਭੈਣਾਂ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਸਾਨੀਆ ਮਿਰਜ਼ਾ ਨੇ ''ਸ਼ੌਹਰ'' ਨਾਲੋਂ ਕਿਉਂ ਤੋੜਿਆ ਨਾਤਾ
Friday, Mar 21, 2025 - 03:06 PM (IST)

ਸਪੋਰਟਸ ਡੈਸਕ- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ 12 ਅਪ੍ਰੈਲ 2010 ਨੂੰ ਨਿਕਾਹ ਰਚਾ ਕੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਕਰੀਬ 14 ਸਾਲ ਮਗਰੋਂ ਦੋਵਾਂ ਨੇ 2024 'ਚ ਅਲੱਗ ਹੋਣ ਦਾ ਫ਼ੈਸਲਾ ਕਰ ਲਿਆ ਸੀ। ਹੁਣ ਕਰੀਬ 1 ਸਾਲ ਮਗਰੋਂ ਸ਼ੋਏਬ ਮਲਿਕ ਦੀਆਂ ਭੈਣਾਂ ਨੇ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਦੱਸਿਆ ਕਿ ਆਖ਼ਿਰ ਸਾਨੀਆ ਨੇ ਸ਼ੋਏਬ ਤੋਂ ਵੱਖ ਹੋਣ ਦਾ ਫ਼ੈਸਲਾ ਕਿਉਂ ਕੀਤਾ ਸੀ।
ਇਕ ਰਿਪੋਰਟ ਅਨੁਸਾਰ ਸ਼ੋਏਬ ਮਲਿਕ ਦੀਆਂ ਭੈਣਾਂ ਉਸ ਦੇ ਸਨਾ ਜਾਵੇਦ ਨਾਲ ਹੋਏ ਦੂਜੇ ਨਿਕਾਹ 'ਚ ਸ਼ਾਮਲ ਨਹੀਂ ਹੋਈਆਂ ਸਨ। ਸ਼ੋਏਬ ਦੇ ਸਾਨੀਆ ਮਿਰਜ਼ਾ ਤੋਂ ਵੱਖ ਹੋਣ ਦੇ ਫ਼ੈਸਲੇ ਬਾਰੇ ਬੋਲਦਿਆਂ ਉਸ ਦੀਆਂ ਭੈਣਾਂ ਨੇ ਦੱਸਿਆ ਕਿ ਸਾਨੀਆ ਸ਼ੋਏਬ ਦੇ ਅਫੇਅਰਜ਼ ਤੋਂ ਤੰਗ ਆ ਚੁੱਕੀ ਸੀ।
ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਸਾਨੀਆ ਦੀ ਭੈਣ ਅਨਮ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਇੱਕ ਨੋਟ ਸ਼ੇਅਰ ਕੀਤਾ ਸੀ, ਜਿਸ 'ਚ ਉਸ ਨੇ ਦੋਵਾਂ ਦੇ ਵੱਖ ਹੋਣ ਬਾਰੇ ਗੱਲ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਸਾਨੀਆ ਕੁਝ ਮਹੀਨੇ ਪਹਿਲਾਂ ਹੀ ਸ਼ੋਏਬ ਤੋਂ ਵੱਖ ਹੋ ਗਈ ਸੀ। ਉਸ ਨੇ ਸਾਨੀਆ ਦੀ ਪ੍ਰਾਈਵੇਸੀ ਨੂੰ ਪਹਿਲ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਸ ਸੈਂਸੇਟਿਵ ਸਮੇਂ ਦੌਰਾਨ ਸਭ ਤੋਂ ਸਨਮਾਨ ਦੀ ਅਪੀਲ ਕੀਤੀ।
ਦੋਵਾਂ ਦੇ ਵੱਖ ਹੋਣ ਬਾਰੇ ਸਾਨੀਆ ਮਿਰਜ਼ਾ ਦੇ ਪਿਤਾ ਇਮਰਾਨ ਮਿਰਜ਼ਾ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਨੇ ਸ਼ੋਏਬ ਮਲਿਕ ਤੋਂ ਤਲਾਕ ਲੈ ਲਿਆ ਹੈ। ਇਸ ਮਗਰੋਂ ਸ਼ੋਏਬ ਮਲਿਕ ਅਤੇ ਸਨਾ ਜਾਵੇਦ ਦੇ ਰਿਸ਼ਤੇ ਬਾਰੇ ਅਟਕਲਾਂ ਲਗਾਈਆਂ ਜਾਣ ਲੱਗੀਆਂ ਸਨ ਤੇ 20 ਜਨਵਰੀ 2024 ਨੂੰ ਸ਼ੋਏਬ ਨੇ ਇੰਸਟਾਗ੍ਰਾਮ 'ਤੇ ਸਨਾ ਜਾਵੇਦ ਨਾਲ ਨਿਕਾਹ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ- ਆਖ਼ਰ ਟੁੱਟ ਗਿਆ ਧਨਸ਼੍ਰੀ ਤੇ ਚਾਹਲ ਦਾ 'ਪਵਿੱਤਰ' ਰਿਸ਼ਤਾ, 4 ਸਾਲ ਬਾਅਦ ਇਕ-ਦੂਜੇ ਤੋਂ ਵੱਖ ਕੀਤੇ ਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e