ਧੋਨੀ ਕਿਉਂ ਦੇ ਰਹੇ ਹਨ ਖਿਡਾਰੀਆਂ ਨੂੰ ਜਰਸੀ, ਥਾਲਾ ਨੇ ਲੱਭਿਆ ਰਾਜ
Monday, Nov 02, 2020 - 08:16 PM (IST)
ਦੁਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਸ ਸਾਲ ਆਈ. ਪੀ. ਐੱਲ. ਦਾ ਸਫਰ ਖਤਮ ਹੋ ਗਿਆ ਹੈ ਪਰ ਇਸ ਆਈ. ਪੀ. ਐੱਲ. ਦੇ ਦੌਰਾਨ ਧੋਨੀ ਮੈਚ ਖਤਮ ਹੋਣ ਤੋਂ ਬਾਅਦ ਵਿਰੋਧੀ ਟੀਮ ਦੇ ਕਈ ਖਿਡਾਰੀਆਂ ਨੂੰ ਆਪਣੀ ਚੇਨਈ ਟੀਮ ਦੀ ਜਰਸੀ ਦਿੰਦੇ ਹੋਏ ਦਿਖਾਈ ਦਿੱਤੇ। ਧੋਨੀ ਨੇ ਹੁਣ ਖਿਡਾਰੀਆਂ ਨੂੰ ਜਰਸੀ ਦੇਣ ਦਾ ਰਾਜ ਖੋਲ੍ਹਿਆ।
ਥਾਲਾ ਨੇ ਕਿਹਾ- ਧੋਨੀ ਨੇ ਪੰਜਾਬ ਦੇ ਵਿਰੁੱਧ ਮੈਚ ਜਿੱਤਣ ਤੋਂ ਬਾਅਦ ਖਿਡਾਰੀਆਂ ਨੂੰ ਜਰਸੀ ਦੇਣ 'ਤੇ ਕਿਹਾ ਕਿ ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਸੰਨਿਆਸ ਲੈਣ ਵਾਲਾ ਹਾਂ। ਮੈਂ ਹਾਲ ਹੀ 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਹੈ ਤਾਂ ਇਸ ਲਈ ਉਹ ਸੋਚ ਰਹੇ ਹਨ ਕਿ ਮੈਂ ਆਈ. ਪੀ. ਐੱਲ. ਤੋਂ ਵੀ ਸੰਨਿਆਸ ਲੈਣ ਵਾਲਾ ਹਾਂ। ਇਹੀ ਕਾਰਨ ਹੈ ਕਿ ਮੈਂ ਮੈਚ ਤੋਂ ਬਾਅਦ ਜੋ ਖਿਡਾਰੀ ਮੈਨੂੰ ਮਿਲਣ ਆਉਂਦੇ ਹਨ ਮੈਂ ਉਨ੍ਹਾਂ ਨੂੰ ਆਪਣੀ ਜਰਸੀ ਦੇ ਦਿੰਦਾ ਹਾਂ।
ਜ਼ਿਕਰਯੋਗ ਹੈ ਕਿ ਇਸ ਆਈ. ਪੀ. ਐੱਲ. 'ਚ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਸ਼ੁਰੂਆਤ ਦੇ ਮੈਚਾਂ 'ਚ ਹੀ ਚੇਨਈ ਟੀਮ ਦੇ ਕਈ ਵੱਡੇ ਖਿਡਾਰੀ ਨਿੱਜੀ ਕਾਰਨਾਂ ਦੀ ਵਜ੍ਹਾ ਨਾਲ ਛੱਡ ਕੇ ਚੱਲ ਗਏ, ਜਿਸ ਕਾਰਨ ਟੀਮ ਕਮਜ਼ੋਰ ਦਿਖਾਈ ਦੇਣ ਲੱਗੀ। ਇਹੀ ਕਾਰਨ ਰਿਹਾ ਕਿ ਚੇਨਈ ਇਸ ਸਾਲ ਆਈ. ਪੀ. ਐੱਲ. ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣੀ ਪਰ ਆਖਰ ਦੇ ਮੈਚਾਂ 'ਚ ਜਿੱਤ ਦਰਜ ਕਰ ਟੀਮ ਨੇ ਆਪਣਾ ਆਤਮ-ਸਨਮਾਨ ਬਚਾਇਆ।