ਜਦੋਂ ਧਵਨ ਨੂੰ ਬੋਲਡ ਕਰ ਕੇ ਇਸ ਗੇਂਦਬਾਜ਼ ਨੇ ਵਿਕਟਕੀਪਰ ''ਤੇ ਲਾਇਆ ਥੱਪੜ
Monday, Oct 22, 2018 - 05:53 PM (IST)
ਨਵੀਂ ਦਿੱਲੀ : ਤੇਜ਼ ਗੇਂਦਬਾਜ਼ ਆਪਣੇ ਹਮਲਾਵਾਰ ਸੁਭਾਅ ਤੋਂ ਜਾਣੇ ਜਾਂਦੇ ਹਨ ਅਤੇ ਜਦੋਂ ਉਹ ਵੈਸਟਇੰਡੀਜ਼ ਤੋਂ ਹੋਣ ਤਾਂ ਫਿਰ ਕਹਿਣਾ ਹੀ ਕੀ? ਗੁਹਾਟੀ ਵਨ ਡੇ ਵਿਚ ਕੁਝ ਅਜਿਹਾ ਹੀ ਪਲ ਦੇਖਣ ਨੂੰ ਮਿਲਿਆ। ਇਸ ਮੈਚ ਵਿਚ ਓਸ਼ਾਨੇ ਥਾਮਸ ਇੰਟਰਨੈਸ਼ਨਲ ਕ੍ਰਿਕਟ ਵਿਚ ਆਪਣਾ ਡੈਬਿਯੂ ਕਰ ਰਹੀ ਸੀ। ਅੰਤਰਰਾਸ਼ਟਰੀ ਪੱਧਰ 'ਤੇ ਇਸ ਗੇਂਦਬਾਜ਼ ਨੇ ਆਪਣੇ ਪਹਿਲੇ ਹੀ ਓਵਰ ਵਿਚ ਵੈਸਟਇੰਡੀਜ਼ ਦੀ ਝੋਲੀ ਵਿਚ ਵਿਕਟ ਪਾ ਦਿੱਤਾ।

ਭਾਰਤੀ ਟੀਮ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ। ਥਾਮਸ ਭਾਰਤੀ ਪਾਰੀ ਦਾ ਦੂਜਾ ਅਤੇ ਆਪਣਾ ਪਹਿਲਾ ਓਵਰ ਕਰ ਰਹੇ ਸੀ ਅਤੇ ਓਵਰ ਦੀ ਆਖਰੀ ਗੇਂਦ 'ਤੇ ਉਸ ਸ਼ਿਖਰ ਧਵਨ ਨੂੰ ਬੋਲਡ ਕਰ ਦਿੱਤਾ। ਇਸ ਦੌਰਾਨ ਉਹ ਆਪਣੀ ਖੁਸ਼ੀ 'ਤੇ ਕਾਬੂ ਨਾ ਰੱਖ ਸਕੇ। ਸ਼ਿਖਰ ਧਵਨ ਨੂੰ ਬੋਲਡ ਕਰਨ ਤੋਂ ਬਾਅਦ ਥਾਮਸ ਇੰਨੇ ਉਤਸ਼ਾਹਿਤ ਹੋ ਗਏ ਕਿ ਉਸ ਨੇ ਜਸ਼ਨ ਨੂੰ ਸਾਂਝਾ ਕਰਨ ਲਈ ਵਿਕਟਕੀਪਰ ਸ਼ਾਈ ਹੋਪ ਨੂੰ ਤਾੜੀ ਦਿੱਤੀ। ਇਸ ਦੌਰਾਨ ਥਾਮਸ ਦਾ ਹੱਥ ਵਿਕਟ ਕੀਪਰ ਦੇ ਗੱਲ 'ਤੇ ਲੱਗ ਗਿਆ।
— This is HUGE! (@ghanta_10) October 21, 2018
ਜਦੋਂ ਥਾਮਸ ਦਾ ਹੱਥ ਸ਼ਾਈ ਹੋਪ ਦੇ ਗੱਲ 'ਤੇ ਲੱਗਾ ਤਾਂ ਉਹ ਵੀ ਥੋੜਾ ਹੈਰਾਨ ਹੋ ਗਏ ਅਤੇ ਉਸ ਤੋਂ ਬਾਅਦ ਉਹ ਇਸ ਨੌਜਵਾਨ ਗੇਂਦਬਾਜ਼ ਦਾ ਜੋਸ਼ ਦੇਖ ਕੇ ਹੱਸਣ ਲੱਗੇ। ਇੰਨੀ ਦੇਰ 'ਚ ਥਾਮਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ ਅਤੇ ਉਸ ਨੇ ਇਸ਼ਾਰੇ 'ਚ ਸ਼ਾਈ ਹੋਪ ਤੋਂ ਮੁਆਫੀ ਵੀ ਮੰਗ ਲਈ।
