ਜਦੋਂ ਪੰਡਯਾ ਭਰਾਵਾਂ ਨੇ ਸਟੇਜ ''ਤੇ ਲਗਾਏ ਚੌਕੇ, ਛੱਕੇ (video)

Wednesday, Dec 27, 2017 - 04:04 AM (IST)

ਜਦੋਂ ਪੰਡਯਾ ਭਰਾਵਾਂ ਨੇ ਸਟੇਜ ''ਤੇ ਲਗਾਏ ਚੌਕੇ, ਛੱਕੇ (video)

ਨਵੀਂ ਦਿੱਲੀ— ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਵੱਡੇ ਭਰਾ ਕਰੂਣਾਲ ਪੰਡਯਾ ਅੱਜ ਪੰਖੁਰੀ ਸ਼ਰਮਾ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਵਿਆਹ ਤੋਂ ਇਕ ਦਿਨ ਪਹਿਲਾਂ ਮਹਿੰਦੀ ਦੀ ਰਸਮ 'ਚ ਹਾਰਦਿਕ ਤੇ ਉਸ ਦਾ ਵੱਡਾ ਭਰਾ ਕਰੂਣਾਲ ਨੇ ਜੰਮ ਕੇ ਠੁਮਕੇ ਲਗਾਏ। ਦੋਹਾਂ ਨੇ ਇਸ ਮੌਕੇ ਕਾਫੀ ਮਸਤੀ ਕਰਦੇ ਹੋਏ ਡਾਂਸ ਕੀਤਾ। ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਕਿਵੇਂ ਹਾਰਦਿਕ ਪੰਡਯਾ ਸਟੇਜ 'ਤੇ ਡਾਂਸ ਦੌਰਾਨ ਛੱਕੇ, ਚੌਕੇ ਲਗਾ ਰਿਹਾ ਹੈ। ਜਿਸ ਨਾਲ ਖੂਸ਼ੀ ਦਾ ਮਾਹੌਲ ਹੋਰ ਵੀ ਜੋਸ਼ੀਲਾ ਹੋ ਗਿਆ।

ਕਰੂਣਾਲ ਪੰਡਯਾ ਦੀ ਪਤਨੀ ਪੰਖੁਰੀ ਸ਼ਰਮਾ ਦਾ ਮਹਿੰਦੀ ਲਗਾਉਣ ਵਾਲਾ ਵੀਡੀਓ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਰੂਣਾਲ ਪੰਡਯਾ ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਜ਼ ਦਾ ਮੈਂਬਰ ਹੈ। ਉਸ ਨੂੰ ਇਸ ਸਾਲਜੂਨ 'ਚ ਭਾਰਤ 'ਏ' ਵੱਲੋਂ ਖੇਡਣ ਦਾ ਮੌਕਾ ਮਿਲਿਆ ਸੀ।
ਕਰੂਣਾਲ ਤੇ ਪੰਖੁਰੀ ਦੀ ਮੁਲਾਕਾਤ ਦੋ ਸਾਲ ਪਹਿਲਾਂ ਹੋਈ ਸੀ ਤੇ ਉਦੋਂ ਤੋਂ ਹੀ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗੇ। ਆਲਰਾਊਂਡਰ ਕਰੂਣਾਲ ਨੇ ਨਵੰਬਰ 'ਚ ਕਿਹਾ ਸੀ, 'ਪੰਖੁਰੀ ਮੇਰੇ ਦੋਸਤ ਦੀ ਪਛਾਣ 'ਚ ਹੈ। ਅਸੀਂ ਦੋ ਸਾਲ ਪਹਿਲਾਂ ਮਿਲੇ ਸੀ ਤੇ ਉਦੋਂ ਤੋਂ ਹੀ ਸਾਡੇ ਵਿਚਾਲੇ ਨਜ਼ਦੀਕੀਆਂ ਵਧਣ ਲੱਗੀਆਂ।'


Related News