...ਜਦੋਂ ਰੀਓ ਕਾਰਨੀਵਾਲ 'ਚ ਪੌਪ ਸਿੰਗਰ ਅਨੀਤਾ ਨਾਲ ਪਾਰਟੀ 'ਚ ਰੁੱਝਿਆ ਨੇਮਾਰ
Wednesday, Mar 06, 2019 - 04:34 AM (IST)

ਜਲੰਧਰ - ਬ੍ਰਾਜ਼ੀਲ ਦਾ ਫੁੱਟਬਾਲਰ ਨੇਮਾਰ ਰੀਓ ਕਾਰਨੀਵਾਲ ਦੌਰਾਨ ਪੌਪ ਸਿੰਗਰ ਅਨੀਤਾ ਨਾਲ ਪਾਰਟੀ ਕਰਦਾ ਦਿਸਿਆ। ਨੇਮਾਰ ਕਾਰਨੀਵਾਲ ਵਿਚ ਉਦੋਂ ਪਾਰਟੀ ਕਰਨ ਵਿਚ ਰੁੱਝਿਆ ਸੀ, ਜਦੋਂ ਉਸ ਨੇ ਆਪਣੇ ਕਲੱਬ ਪੀ. ਐੱਸ. ਜੀ. ਨੂੰ ਜੁਆਇਨ ਕਰਨ ਲਈ ਪੈਰਿਸ ਜਾਣਾ ਸੀ। ਰਵਾਨਗੀ ਤੋਂ ਪਹਿਲਾਂ ਨੇਮਾਰ ਆਪਣੇ ਵਰਲਡ ਸਰਫਰ ਚੈਂਪੀਅਨ ਦੋਸਤ ਗੈਬ੍ਰੀਏਲ ਮਦੀਨਾ ਨਾਲ ਰੀਓ ਕਾਰਨੀਵਾਲ 'ਚ ਆ ਗਿਆ। ਇਥੇ ਅਨੀਤਾ ਪਹਿਲਾਂ ਤੋਂ ਹੀ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਇਕ-ਦੂਜੇ ਦੀ ਸੰਗਤ ਕਾਫੀ ਪਸੰਦ ਆਈ। ਦੋਵਾਂ ਨੇ ਦਰਜਨਾਂ ਫੋਟੋਆਂ ਵੀ ਖਿਚਵਾਈਆਂ। ਇਥੋਂ ਤਕ ਕਿ ਨੇਮਾਰ ਤਾਂ ਵਾਰ-ਵਾਰ ਅਨੀਤਾ ਦੀਆਂ ਗੱਲ੍ਹਾਂ ਨੂੰ ਚੁੰਮਦਾ ਹੋਇਆ ਵੀ ਦਿਸਿਆ। ਦੱਸ ਦੇਈਏ ਕਿ ਅਨੀਤਾ ਦੀ ਸ਼ਕਲ ਨੇਮਾਰ ਦੀ ਸਾਬਕਾ ਪ੍ਰੇਮਿਕਾ ਬਰੂਨਾ ਨਾਲ ਮਿਲਦੀ-ਜੁਲਦੀ ਹੈ। ਅਜਿਹੀ ਹਾਲਤ 'ਚ ਸੋਸ਼ਲ ਸਾਈਟਸ 'ਤੇ ਨੇਮਾਰ ਦੇ ਫੈਨਜ਼ ਨੇ ਬਰੂਨਾ ਨਾਲ ਖੂਬ ਮਜ਼ੇ ਲਏ ਤੇ ਲਿਖਿਆ, ''ਹੁਣ ਨੇਮਾਰ ਨੂੰ ਤੁਹਾਨੂੰ ਛੱਡਣ ਦਾ ਕੋਈ ਪਛਤਾਵਾ ਨਹੀਂ ਹੋਵੇਗਾ।''
ਉਧਰ ਬ੍ਰਾਜ਼ੀਲ ਦੀ ਇਕ ਵੈੱਬਸਾਈਟ ਨੇ ਤਾਂ ਇਥੋਂ ਤਕ ਦਾਅਵਾ ਕੀਤਾ ਕਿ ਮਾਡਲ ਤੇ ਅਭਿਨੇਤਰੀ ਬਰੂਨਾ ਨੂੰ ਨੇਮਾਰ ਤੇ ਅਨੀਤਾ ਨੂੰ ਇਕੱਠੇ ਦੇਖ ਕੇ ਖੁਸ਼ੀ ਨਹੀਂ ਹੋਈ ਹੈ। ਇਸ ਵਿਚ ਲਿਖਿਆ ਗਿਆ ਕਿ ਕਾਰਨੀਵਾਲ ਦੌਰਾਨ ਬਰੂਨਾ ਵੀ ਆਪਣੇ ਸਾਥੀਆਂ ਨਾਲ ਮੌਜੂਦ ਸੀ ਪਰ ਉਸ ਨੇ ਨੇਮਾਰ ਨੂੰ ਹੈਲੋ ਕਰਨੀ ਵੀ ਜ਼ਰੂਰੀ ਨਹੀਂ ਸਮਝੀ। ਦੱਸ ਦੇਈਏ ਕਿ ਨੇਮਾਰ ਨੇ ਕਰੀਬ 3 ਸਾਲ ਤਕ ਬਰੂਨਾ ਨੂੰ ਡੇਟ ਕੀਤਾ ਸੀ। ਜਦੋਂ ਦੋਵਾਂ ਦਾ ਰਿਸ਼ਤਾ ਵਿਆਹ ਵੱਲ ਵਧਣ ਲੱਗਾ ਤਾਂ ਅਚਾਨਕ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ।