ਜਦੋ ਧੋਨੀ ਨੂੰ ਮਿਲਣ ਲਈ ਫੈਨ ਨੇ ਤੋੜਿਆ ਸੁਰੱਖਿਆ ਘੇਰਾ (ਦੇਖੋ ਵੀਡੀਓ)

Thursday, Mar 05, 2020 - 10:48 PM (IST)

ਜਦੋ ਧੋਨੀ ਨੂੰ ਮਿਲਣ ਲਈ ਫੈਨ ਨੇ ਤੋੜਿਆ ਸੁਰੱਖਿਆ ਘੇਰਾ (ਦੇਖੋ ਵੀਡੀਓ)

ਚੇਨਈ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਹੀ ਕ੍ਰਿਕਟ ਤੋਂ ਦੂਰੀ ਬਣਾ ਲਈ ਸੀ ਪਰ ਧੋਨੀ ਹੁਣ ਵਾਪਸੀ ਨੂੰ ਲੈ ਕੇ ਤਿਆਰ ਹੈ। ਆਪਣੀ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਸ ਦੇ ਲਈ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸੀ. ਐੱਸ. ਕੇ. ਦੀ ਟ੍ਰੇਨਿੰਗ ਸੈਸ਼ਨ ਦੌਰਾਨ ਧੋਨੀ ਦੀ ਇਕ ਝਲਕ ਦੇਖਣ ਲਈ ਮੈਦਾਨ 'ਤੇ ਲੋਕਾਂ ਦੀ ਭੀੜ ਲੱਗ ਗਈ।


ਸੀ. ਐੱਸ. ਕੇ. ਦੇ ਟ੍ਰੇਨਿੰਗ ਸੈਸ਼ਨ ਦੌਰਾਨ ਇਕ ਫੈਨ ਧੋਨੀ ਨੂੰ ਮਿਲਣ ਦੇ ਲਈ ਮੈਦਾਨ 'ਤੇ ਆ ਗਿਆ। ਸੀ. ਐੱਸ. ਕੇ. ਦੇ ਕਪਤਾਨ ਧੋਨੀ ਨੇ ਵੀ ਆਪਣੇ ਫੈਨ ਨੂੰ ਨਾਰਾਜ਼ ਨਹੀਂ ਕੀਤਾ ਤੇ ਉਸ ਨੂੰ ਮਿਲੇ। ਇਸ ਤੋਂ ਬਾਅਦ ਮੈਦਾਨ 'ਤੇ ਸੁਰੱਖਿਆ ਕਰਮਚੀਆਂ ਨੇ ਉਸ ਵਿਅਕਤੀ ਨੂੰ ਫੜ੍ਹਿਆ ਤੇ ਮੈਦਾਨ ਤੋਂ ਬਾਹਰ ਲੈ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਦਾ ਪਹਿਲਾ ਮੈਚ ਜੇਤੂ ਚੈਂਪੀਅਨ ਮੁੰਬਈ ਇੰਡੀਅਨਸ ਤੇ ਚੇਨਈ ਸੁਪਰ ਕਿੰਗਸ ਵਿਚਾਲੇ 29 ਮਾਰਚ ਨੂੰ ਖੇਡਿਆ ਜਾਵੇਗਾ। ਆਈ. ਪੀ. ਐੱਲ. ਦੇ ਇਸ ਮੈਚ 'ਚ ਸਭ ਦੀਆਂ ਨਜ਼ਰਾਂ ਧੋਨੀ 'ਤੇ ਰਹਿਣਗੀਆਂ ਕਿਉਂਕਿ ਧੋਨੀ ਲੰਮੇ ਸਮੇਂ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰੇਗਾ। ਆਈ. ਪੀ. ਐੱਲ. ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਮੈਦਾਨ 'ਤੇ ਖੇਡਿਆ ਜਾਵੇਗਾ।

PunjabKesari


author

Gurdeep Singh

Content Editor

Related News