..ਜਦੋਂ ਧੋਨੀ ਨੂੰ ਇਕ ਵਿਆਹ ਮੌਕੇ ਕਮਰੇ ’ਚ ਬੰਦ ਕਰ ਦਿੱਤਾ ਗਿਆ ਸੀ

Monday, Jul 06, 2020 - 09:39 PM (IST)

..ਜਦੋਂ ਧੋਨੀ ਨੂੰ ਇਕ ਵਿਆਹ ਮੌਕੇ ਕਮਰੇ ’ਚ ਬੰਦ ਕਰ ਦਿੱਤਾ ਗਿਆ ਸੀ

ਨਵੀਂ ਦਿੱਲੀ- ਭਾਰਤ ਨੂੰ 2 ਕ੍ਰਿਕਟ ਵਿਸ਼ਵ ਕੱਪ ਦਿਵਾਉਣ ਵਾਲਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਿੱਜੀ ਜ਼ਿੰਦਗੀ ਵਿਚ ਕਾਫੀ ਮਿਲਣਸਾਰ ਹੈ। ਮੰਗਲਵਾਰ ਨੂੰ 39 ਸਾਲ ਦਾ ਹੋਣ ਵਾਲਾ ਧੋਨੀ ਆਪਣੇ ਇਸੇ ਵਤੀਰੇ ਕਾਰਣ ਕਈ ਘੰਟੇ ਇਕ ਕਮਰੇ ਵਿਚ ਬੰਦ ਰਿਹਾ ਸੀ। ਦਰਅਸਲ, ਪਾਕਿਸਤਾਨ ਵਿਰੁੱਧ 148 ਤੇ 183 ਦੌੜਾਂ ਦੀਆਂ ਪਾਰੀਆਂ ਖੇਡਣ ਤੋਂ ਬਾਅਦ ਧੋਨੀ ਮੰਨਿਆ-ਪ੍ਰਮੰਨਿਆ ਚਿਹਰਾ ਹੋ ਗਿਆ ਸੀ। ਸੰਨ 2006 ਵਿਚ ਧੋਨੀ ਦੇ ਵੱਡੇ ਭਰਾ ਦਾ ਇਕ ਦੋਸਤ ਆਪਣੀ ਭੈਣ ਦੇ ਵਿਆਹ ਦਾ ਕਾਰਡ ਲੈ ਕੇ ਉਸਦੇ ਘਰ ਆਇਆ। ਧੋਨੀ ਤਦ ਆਪਣੀ ਬਾਈਕ ਸਰਵਿਸ ਕਰ ਰਿਹਾ ਸੀ। ਵੱਡੇ ਭਰਾ ਦਾ ਹੀ ਪੁੱਛਣ ’ਤੇ ਧੋਨੀ ਨੇ ਕਿਹਾ,‘‘ਕੀ ਗੱਲ ਹੈ, ਭਰਾ ਤੁਸੀਂ ਸਾਨੂੰ ਨਹੀਂ ਬੁਲਾਓਗੇ।’’
ਇਸ ’ਤੇ ਜਵਾਬ ਆਇਆ, ‘‘ਤੁਸੀਂ ਵੱਡੇ ਸਟਾਰ ਹੋ ਗਏ ਹੋ, ਵਿਆਹ ਵਿਚ ਕਿੱਥੇ ਆ ਸਕੋਗੇ।’’ ਪਰ ਧੋਨੀ ਨੇ ਆਪਣਾ ਵਾਅਦਾ ਨਿਭਾਇਆ। ਆਪਣੇ ਇਕ ਦੋਸਤ ਦੇ ਨਾਲ ਉਹ ਵਿਆਹ ਵਿਚ ਪਹੁੰਚਿਆ । ਧੋਨੀ ਨੂੰ ਦੇਖਦੇ ਹੀ ਉਸਦੇ ਫੈਨਸ ਦੀ ਭੀੜ ਲੱਗ ਗਈ। ਆਨਨ -ਫਾਨਨ ਵਿਚ ਵਿਆਹ ਵਾਲਾ ਪਰਿਵਾਰ ਧੋਨੀ ਨੂੰ ਇਕ ਕਮਰੇ ਵਿਚ ਲੈ ਗਿਆ ਤੇ ਬਾਹਰ ਤੋਂ ਕੁੰਡੀ ਲਾ ਦਿੱਤੀ। ਬਾਹਰ ਸਾਰਿਆਂ ਨੂੰ ਦੱਸਿਆ ਗਿਆ ਕਿ ਧੋਨੀ ਚਲਾ ਗਿਆ ਹੈ ਪਰ ਫਿਰ ਵੀ ਕਈ ਘੰਟਿਆਂ ਤਕ ਲੋਕ ਉੱਥੇ ਇਕੱਠੇ ਰਹੇ। ਇਸ ਦੌਰਾਨ ਕਮਰੇ ਵਿਚ ਬੰਦ ਧੋਨੀ ਆਪਣੇ ਦੋਸਤਾਂ-ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਵਿਚ ਬਿਜੀ ਰਿਹਾ। ਜਦੋਂ ਰਾਤ ਨੂੰ ਫੇਰਿਆ ਦਾ ਸਮਾਂ ਆਇਆ ਤਾਂ ਧੋਨੀ ਨੂੰ ਕਮਰੇ ਵਿਚੋਂ ਬੱਹਰ ਕੱਢਿਆ ਗਿਆ ਹਾਲਾਂਕਿ ਧੋਨੀ ਨੂੰ ਕਮਰੇ ਵਿਚ ਹੀ ਖਾਣੇ ਲਈ ਪੁੱਛਿਆ ਗਿਆ ਸੀ ਪਰ ਉਸ ਨੇ ਕਿਹਾ ਸੀ, ‘‘ਵਿਆਹ ਵਾਲੇ ਦਿਨ ਲੜਕੇ ਵਾਲਿਆਂ ਨੂੰ ਪਹਿਲਾਂ ਖਾਣਾ ਦਿੱਤਾ ਜਾਂਦਾ ਹੈ, ਅਸੀਂ ਲੜਕੀ ਵਾਲਿਆਂ ਵੱਲੋਂ ਹਾਂ। ਬਾਅਦ ਵਿਚ ਖਾ ਲਵਾਂਗੇ।’’


author

Gurdeep Singh

Content Editor

Related News