ਜਦੋਂ ਕਪਤਾਨ ਰੋਹਿਤ ਨੇ ਸਰਫਰਾਜ਼ ਨੂੰ ਕਿਹਾ, ਹੀਰੋ ਨਾ ਬਣ ਤੇ ਹੈਲਮੇਟ ਪਾ ਲੈ
Monday, Feb 26, 2024 - 12:34 PM (IST)

ਸਪੋਰਟਸ ਡੈਸਕ- ਆਪਣਾ ਦੂਜਾ ਟੈਸਟ ਮੈਚ ਖੇਡ ਰਹੇ ਸਰਫਰਾਜ਼ ਖਾਨ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਇੱਥੇ ਸ਼ਾਨਦਾਰ ਫੀਲਡਿੰਗ ਕਰਦੇ ਹੋਏ ਦੋ ਕੈਚ ਫੜੇ ਪਰ ਨੇੜਿਓਂ ਫੀਲਡਿੰਗ ਕਰਦੇ ਸਮੇਂ ਹੈਲਮੇਟ ਨਾ ਪਹਿਨਣ ’ਤੇ ਕਪਤਾਨ ਰੋਹਿਤ ਸ਼ਰਮਾ ਨੇ ਉਸਦੀ ਖਿਚਾਈ ਵੀ ਕੀਤੀ। ਇਹ ਘਟਨਾ ਇੰਗਲੈਂਡ ਦੀ ਦੂਜੀ ਪਾਰੀ ਵਿਚ ਤਦ ਘਟੀ ਜਦੋਂ ਕੁਲਦੀਪ ਯਾਦਵ ਗੇਂਦਬਾਜ਼ੀ ਕਰ ਰਿਹਾ ਸੀ। ਬੱਲੇਬਾਜ਼ ਦੇ ਨੇੜੇ ਖੜ੍ਹੇ ਹੋ ਕੇ ਫੀਲਡਿੰਗ ਕਰ ਰਹੇ ਸਰਫਰਾਜ਼ ਖਾਨ ਨੇ ਤਦ ਹੈਲਮੇਟ ਨਹੀਂ ਪਹਿਨਿਆ ਸੀ। ਰੋਹਿਤ ਨੇ ਇਸ ਤੋਂ ਬਾਅਦ ਉਸ ਨੂੰ ਕਿਹਾ,‘‘ਓ ਭਰਾ ਹੀਰੋ ਨਾ ਬਣ ਤੇ ਹੈਲਮੇਟ ਪਾ ਲੈ।’’ ਸਰਫਰਾਜ਼ ਨੇ ਤੁਰੰਤ ਹੀ ਆਪਣੇ ਕਪਤਾਨ ਦੀ ਮੰਨੀ ਤੇ ਡ੍ਰੈਸਿੰਗ ਰੂਮ ਤੋਂ ਹੈਲਮੇਟ ਮੰਗਵਾਇਆ ਤੇ ਫਿਰ ਉਸ ਨੂੰ ਪਹਿਨ ਕੇ ਫੀਲਡਿੰਗ ਕਰਨ ਲੱਗਾ।